ਅੰਮ੍ਰਿਤਸਰ ''ਚ ਹੋਇਆ ਤਿਰੰਗੇ ਦਾ ਅਪਮਾਨ

06/27/2016 6:42:28 PM

ਅੰਮ੍ਰਿਤਸਰ : ਜਿਸ ਤਿਰੰਗੇ ਲਈ ਫੌਜ ਦੇ ਜਵਾਨ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਅਤੇ ਜਿਸ ਤਿਰੰਗੇ ਨੂੰ ਦੇਖ ਕੇ ਹਰ ਦੇਸ਼ਵਾਸੀ ਨੂੰ ਮਾਣ ਮਹਿਸੂਸ ਹੁੰਦਾ ਹੈ, ਉਸੇ ਤਿਰੰਗੇ ਦੇ ਅਪਮਾਨ ਦੀ ਘਟਨਾ ਅੰਮ੍ਰਿਤਸਰ ''ਚ ਸਾਹਮਣੇ ਆਈ ਹੈ। ਦਰਅਸਲ ਦੇਸ਼ ਭਰ ''ਚ ਲਗਾਏ ਵੱਡੇ ਤਿਰੰਗੇ ਝੰਡਿਆਂ ''ਚੋਂ ਅੰਮ੍ਰਿਤਸਰ ''ਚ ਲੱਗੇ ਤਿਰੰਗੇ ਨੂੰ ਰਾਤ ਸਮੇਂ ਰੌਸ਼ਨੀ ਨਹੀਂ ਦਿੱਤੀ ਗਈ ਅਤੇ ਉਹ ਹਨ੍ਹੇਰੇ ''ਚ ਹੀ ਲਹਿਰਾਉਂਦਾ ਰਿਹਾ ਜਿਸ ਨੂੰ ''ਤਿਰੰਗੇ'' ਦਾ ਅਪਮਾਨ ਮੰਨਿਆ ਜਾਂਦਾ ਹੈ।
ਇਸ ਸੰਬੰਧੀ ਜਦੋਂ ਨਗਰ ਸੁਧਾਰ ਟਰੱਸਟ ਦੇ ਸੁਪਰਡੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਤਕਨੀਕੀ ਖਰਾਬੀ ਨੂੰ ਇਸ ਗਲਤੀ ਦਾ ਕਾਰਨ ਦੱਸਦੇ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਤਿਰੰਗੇ ਦੇ ਸਨਮਾਨ ਲਈ ਜਾਂ ਤਾਂ ਉਸ ਨੂੰ ਪੂਰੇ ਸਨਮਾਨ ਨਾਲ ਸੂਰਜ ਡੁੱਬਣ ਤੋਂ ਪਹਿਲਾਂ ਉਤਾਰ ਕੇ ਰੱਖਣਾ ਹੁੰਦਾ ਹੈ ਅਤੇ ਜਾਂ ਫਿਰ ਰਾਤ ਸਮੇਂ ਰੌਸ਼ਨੀ ਦੇਣੀ ਜ਼ਰੂਰੀ ਹੁੰਦੀ ਹੈ ਅਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਸਨੂੰ ਨੈਸ਼ਨਲ ਫਲੈਗ ਐਕਟ ਅਨੁਸਾਰ ਤਿਰੰਗੇ ਦਾ ਅਪਮਾਨ ਮੰਨਿਆ ਜਾਂਦਾ ਹੈ।

Gurminder Singh

This news is Content Editor Gurminder Singh