ਅਹਿਮ ਖ਼ਬਰ : ਬੋਕਾਰੋ ਤੋਂ 40 ਮੀਟ੍ਰਿਕ ਟਨ ਆਕਸੀਜਨ ਲੈ ਕੇ ਅੱਜ ਪੰਜਾਬ ਪੁੱਜੇਗੀ ਪਹਿਲੀ ''ਆਕਸੀਜਨ ਐਕਸਪ੍ਰੈੱਸ''

05/17/2021 4:35:44 PM

ਜੈਤੋਂ (ਰਘੂਨੰਦਨ ਪਰਾਸ਼ਰ) : ਫਿਰੋਜ਼ਪੁਰ ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਰੇਲਵੇ ਕੋਵਿਡ-19 ਮਹਾਮਾਰੀ ਤੋਂ ਪੀੜਤ ਲੋਕਾਂ ਦੀ ਜਾਨ ਬਚਾਉਣ ਸਬੰਧੀ ਆਕਸੀਜਨ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਆਕਸੀਜਨ ਐਕਸਪ੍ਰੈੱਸ ਟਰੇਨਾਂ ਦਾ ਕਾਰਜ ਚਲਾ ਰਿਹਾ ਹੈ। ਇਸ ਪ੍ਰਣਾਲੀ ਦਾ ਮਕਸਦ ਆਕਸੀਜਨ ਦੀ ਸਮੇਂ ਸਿਰ ਉਪਲੱਬਧਤਾ ਨੂੰ ਯਕੀਨੀ ਬਣਾ ਕੇ ਬੁਰੀ ਤਰ੍ਹਾਂ ਪੀੜਤ ਮਰੀਜ਼ਾਂ ਦੀਆਂ ਜ਼ਿੰਦਗੀਆਂ ਦੀ ਰੱਖਿਆ ਕਰਨਾ ਹੈ। ਪ੍ਰਸ਼ਾਸਨ ਦੇ ਅਨੁਸਾਰ ਇਸ ਮਹਾਮਾਰੀ ਨਾਲ ਪੀੜਤ ਮਨੁੱਖੀ ਜੀਵਨ ਨੂੰ ਬਚਾਉਣ ਲਈ ਆਕਸੀਜਨ ਐਕਸਪ੍ਰੈੱਸ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਜੇਲ੍ਹ 'ਚ ਟਕਰਾਏ ਜਾਮ ਤੇ ਹੁੱਕਾ ਪੀਂਦੇ ਦਿਖੇ ਕੈਦੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ


 ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਲਈ ਪਹਿਲੇ ਤਰਲ ਮੈਡੀਕਲ ਆਕਸੀਜਨ ਦੀਆਂ ਦੋ ਕ੍ਰਾਈਓਜੇਨਿਕ ਟੈਂਕੀਆਂ 16 ਮਈ ਨੂੰ ਸ਼ਾਮ 6.50 ਵਜੇ ਬੋਕਾਰੋ ਤੋਂ ਚੱਲੀਆਂ ਹਨ। ਇਨ੍ਹਾਂ ਦੇ ਅੱਜ ਸ਼ਾਮ 5 ਵਜੇ ਫਿਲੌਰ ਪਹੁੰਚਣ ਦੀ ਉਮੀਦ ਹੈ। ਇਹ ਆਕਸੀਜਨ ਐਕਸਪ੍ਰੈੱਸ ਬੋਕਾਰੋ ਤੋਂ 1433 ਕਿਲੋਮੀਟਰ ਦੀ ਦੂਰੀ 'ਤੇ ਕਵਰ ਕਰੇਗੀ ਅਤੇ ਫਿਲੌਰ 40 ਮੀਟ੍ਰਿਕ ਟਨ ਆਕਸੀਜਨ ਦੇ ਨਾਲ ਪਹੁੰਚੇਗੀ। ਫਿਲਹਾਲ ਇਨ੍ਹਾਂ ਦੋਵਾਂ ਟੈਂਕਰਾਂ ਦੇ ਪਹੁੰਚਣ ਤੋਂ ਬਾਅਦ ਇਸ ਨੂੰ ਪੰਜਾਬ ਸਰਕਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਦੇ 'ਅਧਿਆਪਕਾਂ' ਲਈ ਬੇਹੱਦ ਜ਼ਰੂਰੀ ਖ਼ਬਰ, ਜਾਰੀ ਹੋਏ ਇਹ ਸਖ਼ਤ ਹੁਕਮ
ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਆਕਸੀਜਨ ਐਕਸਪ੍ਰੈਸ ਦੇ ਆਵਾਜਾਈ ਦੇ ਮਾਮਲੇ ਵਿੱਚ ਪੂਰੀ ਸ਼ਰਧਾ ਨਾਲ ਦੇਸ਼ ਦੀ ਸੇਵਾ ਕਰਨ ਲਈ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਐਕਸਪ੍ਰੈੱਸ ਇਕ ਕ੍ਰਾਇਓਜੇਨਿਕ ਕਾਰਗੋ ਹੋਣ ਦੇ ਕਾਰਨ, ਤਰਲ ਆਕਸੀਜਨ ਦੀ ਟਰਾਂਸਪੋਰਟ  ਵਿੱਚ ਬਹੁਤ ਸਾਰੀਆਂ ਕਮੀਆਂ ਹਨ, ਭਾਵ ਇਸ ਨੂੰ ਲੋਡ ਕਰਨ ਅਤੇ ਖ਼ਾਲੀ ਕਰਨ ਲਈ ਵੱਧ ਤੋਂ ਵੱਧ ਨਿਰਧਾਰਿਤ ਰਫ਼ਤਾਰ ਦੀ ਸੀਮਾ ਦੇ ਅੰਦਰ ਲਿਜਾਣਾ ਪੈਂਦਾ ਹੈ। ਨਾਲ ਹੀ ਇਨ੍ਹਾਂ ਰੇਲ ਗੱਡੀਆਂ ਦਾ ਸੰਚਾਲਨ ਗਰੀਨ ਕੋਰੀਡੋਰ ਬਣਾ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਚਲਾਇਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita