ਫਤਿਹਗੜ੍ਹ ਸਾਹਿਬ 'ਚ ਕੋਰੋਨਾ ਕਾਰਨ ਪਹਿਲੀ ਮੌਤ, ਸਾਧੂ ਸਮਾਜ ਦੇ ਮੁਖੀ ਨੇ ਤੋੜਿਆ ਦਮ

06/26/2020 3:12:34 PM

ਫਤਿਹਗੜ੍ਹ ਸਾਹਿਬ (ਵਿਪਨ) : ਕੋਰੋਨਾ ਵਰਗੀ ਭਿਆਨਕ ਮਹਾਮਾਰੀ ਕਾਰਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਪਹਿਲੀ ਮੌਤ ਹੋ ਗਈ ਗਈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਸਥਿਤ ਊਸ਼ਾ ਮਾਤਾ ਮੰਦਰ ਦੇ ਮੁੱਖ ਸੇਵਾਦਾਰ ਤੇ ਸਾਧੂ ਸਮਾਜ ਦੇ ਸੂਬਾ ਪ੍ਰਧਾਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਜਦੋਂ ਇਸ ਬਾਰੇ ਸਿਵਲ ਸਰਜਨ ਐਨ. ਕੇ. ਅਗਰਵਾਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ 'ਤੇ ਹੀ ਦੱਸਿਆ ਕਿ ਇਹ ਮਾਮਲਾ ਫਤਿਹਗੜ੍ਹ ਸਾਹਿਬ ਦਾ ਨਹੀਂ ਹੈ। ਦੂਜੇ ਪਾਸੇ ਬੱਸੀ ਪਠਾਣਾ ਦੇ ਸੀਨੀਅਰ ਲੋਕਾਂ ਨੇ ਕਿਹਾ ਹੈ ਕਿ ਬੱਸੀ ਪਠਾਣਾ 'ਚ ਗੁਰੂ ਜੀ ਦੀ ਬਹੁਤ ਦੇਣ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾ ਸਵਾਮੀ ਮਹਾਦੇਵ 1 ਜੂਨ ਨੂੰ ਇੱਥੋਂ ਆਪਣੀ ਬੇਟੀ ਕੋਲ ਹਰਿਦੁਆਰ ਗਏ ਸਨ, ਜਿੱਥੇ ਉਹ ਬੀਮਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਹਸਪਤਾਲ 'ਚ ਉਨ੍ਹਾਂ ਦੀ ਕੋਰਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿੱਥੇ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਸਵਾਮੀ ਜੀ ਦੇ ਪੂਰੇ ਦੇਸ਼ 'ਚ ਵੱਖ-ਵੱਖ ਡੇਰੇ ਹਨ ਅਤੇ ਕੋਰੋਨਾ ਕਾਲ ਦੌਰਾਨ ਵੀ ਉਨ੍ਹਾਂ ਨੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ। ਲੋਕਾਂ ਨੇ ਸਵਾਮੀ ਜੀ ਦਾ ਅੰਤਿਮ ਸੰਸਕਾਰ ਬੱਸੀ ਪਠਾਣਾ 'ਚ ਹੀ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਸਵਾਮੀ ਜੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਕੋਰੋਨਾ ਜਾਂਚ ਲਈ ਸਿਵਲ ਹਸਪਤਾਲ ਵੱਲੋਂ ਨਮੂਨੇ ਲੈ ਲਏ ਗਏ ਹਨ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਨ ਹੋਣ ਵਾਲੀ ਇਹ 122ਵੀਂ ਮੌਤ ਹੈ।


ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ
ਪੰਜਾਬ 'ਚ ਕੋਰੋਨਾ ਵਾਇਰਸ ਦਿਨੋਂ-ਦਿਨਾ ਕਹਿਰ ਢਾਹ ਰਿਹਾ ਹੈ। ਹੁਣ ਤੱਕ ਸੂਬੇ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 4800 ਤੋਂ ਪਾਰ ਪਹੁੰਚ ਗਈ ਹੈ। ਤਾਜਾ ਮਾਮਲਿਆਂ ਮੁਤਾਬਕ ਅੰਮ੍ਰਿਤਸਰ 'ਚ 871, ਜਲੰਧਰ 'ਚ 676, ਲੁਧਿਆਣਾ 'ਚ 667, ਸੰਗਰੂਰ 'ਚ 322, ਪਟਿਆਲਾ 'ਚ 246, ਮੋਹਾਲੀ 'ਚ 228, ਗੁਰਦਾਸਪੁਰ 'ਚ 198, ਤਰਨਤਾਰਨ 'ਚ 196, ਪਠਾਨਕੋਟ 'ਚ 195, ਹੁਸ਼ਿਆਰਪੁਰ 'ਚ 169, ਐਸ. ਬੀ. ਐਸ. ਨਗਰ 'ਚ 126, ਮੁਕਤਸਰ ਸਾਹਿਬ 'ਚ 125, ਫਤਿਹਗੜ੍ਹ ਸਾਹਿਬ 'ਚ 102, ਫਰੀਦਕੋਟ 'ਚ 101, ਰੋਪੜ 'ਚ 95, ਮੋਗਾ 'ਚ 92, ਫਿਰੋਜ਼ਪੁਰ 'ਚ 86, ਬਠਿੰਡਾ 'ਚ 85, ਕਪੂਰਥਲਾ 'ਚ 83, ਫਾਜ਼ਿਲਕਾ 'ਚ 77, ਬਰਨਾਲਾ 'ਚ 46 ਅਤੇ ਮਾਨਸਾ 'ਚ ਕੋਰੋਨਾ ਦੇ 44 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਹੁਣ ਤੱਕ ਕੋਰੋਨਾ ਕਾਰਨ ਸੂਬੇ 'ਚ 122 ਲੋਕਾਂ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ।
ਇਹ ਵੀ ਪੜ੍ਹੋ 

Babita

This news is Content Editor Babita