ਹੁਣ ਸਮਾਰਟ ਮੀਟਰਾਂ ਤੋਂ ਵੀ ਹੋ ਰਹੀ ਬਿਜਲੀ ਚੋਰੀ, ਲੁਧਿਆਣੇ ’ਚ ਸਾਹਮਣੇ ਆਇਆ ਪਹਿਲਾ ਮਾਮਲਾ

09/25/2022 1:58:08 PM

ਜਲੰਧਰ : ਪੰਜਾਬ 'ਚ ਬਿਜਲੀ ਚੋਰੀ ਦੀਆਂ ਵਾਰਦਾਤਾਂ ਨੂੰ ਘਟਾਉਣ ਲਈ ਸਮਾਰਟ ਮੀਟਰ ਲਿਆਂਦੇ ਗਏ ਸਨ। ਇਨ੍ਹਾਂ ਨੂੰ ਹੁਣ ਤੱਕ ਸਭ ਤੋਂ ਸੁਰੱਖਿਅਤ ਮੀਟਰ ਮੰਨਿਆ ਗਿਆ ਸੀ ਪਰ ਹੁਣ ਚੋਰਾਂ ਨੇ ਇਨ੍ਹਾਂ ਰਾਹੀਂ ਹੀ ਬਿਜਲੀ ਚੋਰੀ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ। ਲੁਧਿਆਣਾ 'ਚ ਆਏ ਪਹਿਲੇ ਮਾਮਲੇ ਦੀ ਜਾਂਚ ਜਲੰਧਰ ਦੀ ਰੀਸਰਚ ਲੈਬੋਰੇਟ੍ਰੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਬੁਢਲਾਡਾ ’ਚ ਵੱਡੀ ਵਾਰਦਾਤ, ਘਰ ’ਚ ਸੁੱਤੇ ਪਏ ਕਬੱਡੀ ਖਿਡਾਰੀ ਦਾ ਬੇਰਹਿਮੀ ਨਾਲ ਕਤਲ

ਜਾਣਕਾਰੀ ਮੁਤਾਬਕ ਬਿਜਲੀ ਚੋਰਾਂ ਵੱਲੋਂ ਸਮਾਰਟ ਮੀਟਰ ਦੇ ਫਰਾਕਊਂਸੀ ਸਰਕਿਟ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਜਿਸ ਕਾਰਨ ਮੀਟਰ ਦੀ ਗਤੀ 33 ਫ਼ੀਸਦੀ ਘੱਟ ਹੋ ਜਾਂਦੀ ਹੈ। ਚੈਕਿੰਗ ਦੌਰਾਨ ਜਦੋਂ ਇਨਫੋਰਸਮੈਂਟ ਵਿੰਗ ਦੀ ਟੀਮ  ਨੇ ਜਦੋਂ ਮੀਟਰ ਦੀ ਤਾਰ ਨਾਲ ਕਲਿਪ ਆਨ ਮੀਟਰ ਲਾਇਆ ਤਾਂ ਇਹ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਡਿਪਟੀ ਚੀਫ਼ ਇੰਜੀਨੀਅਰ ਇਨਫੋਰਸਮੈਂਟ ਵਿੰਗ ਲੁਧਿਆਣਾ ਨੇ ਦੱਸਿਆ ਕਿ ਖ਼ਪਤਕਾਰ ਨੂੰ ਬਿਜਲੀ ਚੋਰੀ ਦੇ ਮਾਮਲੇ 'ਚ 2.50 ਲੱਖ ਰੁਪਏ ਦਾ ਜੁਰਮਾਨਾ ਲਿਆ ਜਾਂਦਾ ਹੈ। ਜਿਸ ਵਿੱਚੋਂ 1.90 ਲੱਖ ਰੁਪਏ ਬਿਜਲੀ ਚੋਰੀ ਅਤੇ 60 ਹਜ਼ਾਰ ਰੁਪਏ ਕੰਪਾਉਂਡਿੰਗ ਚਾਰਜੀਸ ਦਾ ਹੁੰਦਾ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto