ਫਿਰੋਜ਼ਪੁਰ ਰੇਲਵੇ ਜੰਕਸ਼ਨ 27 ਨੂੰ ਰਹੇਗਾ ਬੰਦ

06/25/2018 8:02:40 AM

ਫਿਰੋਜ਼ਪੁਰ(ਮਲਹੋਤਰਾ)  - ਰੇਲ ਡਵੀਜ਼ਨ ਹੈੱਡ ਕੁਆਰਟਰ 'ਤੇ ਸਥਿਤ ਫਿਰੋਜ਼ਪੁਰ ਜੰਕਸ਼ਨ 27 ਜੂਨ ਨੂੰ ਸਵੇਰੇ ਸਾਢੇ 7 ਤੋਂ ਸ਼ਾਮ 6.30 ਵਜੇ ਤੱਕ ਬੰਦ ਰਹੇਗਾ। ਸਟੇਸ਼ਨ ਤੋਂ ਕੁਝ ਮੀਟਰ ਦੀ ਦੂਰੀ 'ਤੇ ਸਥਿਤ ਬਸਤੀ ਟੈਂਕਾਂ ਵਾਲੀ 'ਚ ਫਾਟਕ ਦੀ ਬਜਾਏ ਰੇਲਵੇ ਅੰਡਰਬ੍ਰਿਜ ਨਿਰਮਾਣ ਕਾਰਨ ਇਸ ਦਿਨ ਜੰਕਸ਼ਨ 'ਤੇ ਪੂਰਾ ਦਿਨ ਬਲਾਕ ਰਹੇਗਾ ਅਤੇ ਸਾਰੀਆਂ ਲਾਈਨਾਂ 'ਤੇ ਰੇਲ ਆਵਾਜਾਈ ਮੁਕੰਮਲ ਬੰਦ ਰਹੇਗੀ। ਡਵੀਜ਼ਨਲ ਅਧਿਕਾਰੀਆਂ ਨੇ ਦੱਸਿਆ ਕਿ ਬਲਾਕ ਕਾਰਨ ਫਿਰੋਜ਼ਪੁਰ ਰੇਲਵੇ ਸਟੇਸ਼ਨ 'ਤੇ ਆਉਣ ਵਾਲੀਆਂ 16 ਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਰੱਖਿਆ ਜਾਵੇਗਾ। 2 ਗੱਡੀਆਂ ਨੂੰ ਰਸਤਾ ਬਦਲ ਕੇ ਚਲਾਇਆ ਜਾਵੇਗਾ।
ਇਹ ਗੱਡੀਆਂ ਰਹਿਣਗੀਆਂ ਰੱਦ
27 ਜੂਨ ਨੂੰ ਜੰਕਸ਼ਨ ਬੰਦ ਦੌਰਾਨ ਦਿੱਲੀ ਸਰਾਏ ਰੋਹਿੱਲਾ-ਫਿਰੋਜ਼ਪੁਰ ਦੇ ਵਿਚ ਚੱਲਣ ਵਾਲੀ ਗੱਡੀ ਨੰਬਰ 14625, 14626 ਇੰਟਰਸਿਟੀ ਐਕਸਪ੍ਰੈੱਸ ਤੇ ਬਠਿੰਡਾ-ਫਿਰੋਜ਼ਪੁਰ, ਲੁਧਿਆਣਾ- ਫਿਰੋਜ਼ਪੁਰ, ਦਿੱਲੀ-ਫਿਰੋਜ਼ਪੁਰ,  ਜਲੰਧਰ ਸਿਟੀ-ਫਿਰੋਜ਼ਪੁਰ, ਫਾਜ਼ਿਲਕਾ-ਫਿਰੋਜ਼ਪੁਰ ਵਿਚਾਲੇ ਚੱਲਣ ਵਾਲੀਆਂ 14 ਪੈਸੰਜਰ ਗੱਡੀਆਂ ਪੂਰੀ ਤਰ੍ਹਾਂ ਰੱਦ ਹੋਣਗੀਆਂ। ਗੱਡੀ ਨੰਬਰ 19223 ਅਹਿਮਦਾਬਾਦ-ਜੰਮੂਤਵੀ ਐਕਸਪ੍ਰੈੱਸ ਅਤੇ ਗੱਡੀ ਨੰਬਰ 19224 ਜੰਮੂਤਵੀ-ਅਹਿਮਦਾਬਾਦ ਐਕਸਪ੍ਰੈੱਸ ਨੂੰ ਬਠਿੰਡਾ-ਫਿਰੋਜ਼ਪੁਰ-ਜਲੰਧਰ ਦੀ ਬਜਾਏ ਬਠਿੰਡਾ-ਧੂਰੀ-ਲੁਧਿਆਣਾ-ਜਲੰਧਰ ਤੇ ਰਿਵਰਸ ਕੱਢਿਆ ਜਾਵੇਗਾ।
ਰਸਤੇ ਤੋਂ ਵਾਪਸ ਭੇਜੀਆਂ ਜਾਣਗੀਆਂ ਗੱਡੀਆਂ
ਗੱਡੀ ਨੰਬਰ 13307 ਧਨਬਾਦ-ਫਿਰੋਜ਼ਪੁਰ ਗੰਗਾ ਸਤਲੁਜ ਐਕਸਪ੍ਰੈੱਸ ਨੂੰ 25 ਤੋਂ 27 ਜੂਨ ਤਕ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਵਾਪਸ ਧਨਬਾਦ ਵਾਪਸ ਭੇਜਿਆ ਜਾਏਗਾ। ਲੁਧਿਆਣਾ-ਫਿਰੋਜ਼ਪੁਰ ਸਤਲੁਜ ਐਕਸਪ੍ਰੈੱਸ ਨੂੰ 27 ਜੂਨ ਨੂੰ ਫਿਰੋਜ਼ਸ਼ਾਹ ਸਟੇਸ਼ਨ ਤੋਂ ਲੁਧਿਆਣਾ ਵਾਪਸ ਭੇਜ ਦਿੱਤਾ ਜਾਵੇਗਾ। ਜੀਂਦ-ਫਿਰੋਜ਼ਪੁਰ ਪੈਸੰਜਰ, ਬਠਿੰਡਾ-ਫਿਰੋਜ਼ਪੁਰ ਪੈਸੰਜਰ ਗੱਡੀਆਂ ਨੂੰ ਕਾਸੂ ਬੇਗੂ ਸਟੇਸ਼ਨ ਤੋਂ ਵਾਪਸ ਭੇਜਿਆ ਜਾਵੇਗਾ। ਲੁਧਿਆਣਾ-ਫਿਰੋਜ਼ਪੁਰ ਪੈਸੰਜਰ, ਫਿਰੋਜ਼ਪੁਰ-ਲੁਧਿਆਣਾ ਡੀ. ਐੱਮ. ਯੂ. ਨੂੰ ਫਿਰੋਜ਼ਸ਼ਾਹ ਸਟੇਸ਼ਨ ਤੋਂ ਤੇ ਜਲੰਧਰ-ਫਿਰੋਜ਼ਪੁਰ ਪੈਸੰਜਰ ਤੇ ਡੀ. ਐੱਮ. ਯੂ. ਗੱਡੀਆਂ ਨੂੰ ਮਹਾਲਮ ਸਟੇਸ਼ਨ ਤੋਂ ਵਾਪਸ ਭੇਜਿਆ ਜਾਵੇਗਾ। ਜਲੰਧਰ-ਫਿਰੋਜ਼ਪੁਰ ਦੇ ਵਿਚ ਚੱਲਣ ਵਾਲੀ ਪੈਸੰਜਰ ਟਰੇਨ ਨੰਬਰ 54643 ਦਾ ਸਮਾਂ ਬਦਲ ਕੇ ਇਸ ਨੂੰ ਸ਼ਾਮ 5.35 ਵਜੇ ਫਿਰੋਜ਼ਪੁਰ ਲਈ ਰਵਾਨਾ ਕੀਤਾ ਜਾਵੇਗਾ।