ਫਿਰੋਜ਼ਪੁਰ: ਬੇਖੌਫ ਲੁਟੇਰੇ ਨੇ ਸ਼ਾਤਿਰਾਨਾ ਢੰਗ ਨਾਲ ਉਡਾਈ ਤਿਜੌਰੀ

07/18/2019 3:45:03 PM

ਫਿਰੋਜ਼ਪੁਰ (ਸਨੀ ਚੋਪੜਾ) - ਫਿਰੋਜ਼ਪੁਰ ਦੇ ਮੁਲਤਾਨ ਗੇਟ 'ਚ ਸਥਿਤ ਇਕ ਪੈਸਟੀਸਾਈਡ ਅਤੇ ਖਾਦ ਦੀ ਦੁਕਾਨ 'ਤੇ ਚੋਰਾਂ ਵਲੋਂ ਚੋਰੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ 'ਚੋਂ ਚੋਰ ਪੈਸਿਆਂ ਵਾਲੀ ਤਿਜੌਰੀ ਹੀ ਚੁੱਕ ਕੇ ਲੈ ਗਏ ਹਨ, ਜਿਸ 'ਚ 70 ਹਜ਼ਾਰ ਰੁਪਏ ਦੀ ਨਕਦੀ ਤੇ ਸੋਨੇ ਦਾ ਸਿੱਕਾ ਪਿਆ ਹੋਇਆ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਚੋਰ ਦੀ ਘਟਨਾ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ, ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਨਕਾਬਪੋਸ਼ ਸ਼ਾਤਿਰ ਚੋਰ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ। ਫਿਲਹਾਲ ਇਹ ਵਾਰਦਾਤ ਸਿਰਫ ਇਕ ਵਿਅਕਤੀ ਵਲੋਂ ਕੀਤੀ ਗਈ ਜਾਂ ਉਸ ਨਾਲ ਉਸ ਦਾ ਕੋਈ ਸਾਥੀ ਵੀ ਮੌਜੂਦ ਸੀ ਇਸ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ।

rajwinder kaur

This news is Content Editor rajwinder kaur