ਡੀ.ਸੀ ਨੇ ਬਣਾਏ ਨਵੇਂ ਰੂਲ, 10 ਰੁੱਖ ਲਾਉਣਗੇ ਤਾਂ ਮਿਲੇਗਾ ਲਾਇਸੈਂਸ

06/18/2019 9:59:46 AM

ਫਿਰੋਜ਼ਪੁਰ (ਸੰਨੀ) - ਪੰਜਾਬ ਦੇ ਲੋਕਾਂ ਨੂੰ ਵੱਡੀਆਂ ਕਾਰਾਂ ਅਤੇ ਹਥਿਆਰਾਂ ਦਾ ਬਹੁਤ ਜ਼ਿਆਦਾ ਸ਼ੌਕ ਹੈ। ਉਕਤ ਲੋਕਾਂ ਨੂੰ ਕਾਰ ਤਾਂ ਰੁਪਏ ਖਰਚ ਕੇ ਮਿਲ ਜਾਂਦੀ ਹੈ ਪਰ ਹਥਿਆਰ ਲੈਣ ਲਈ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਮਾਮਲੇ ਦੇ ਸਬੰਧ 'ਚ ਫਿਰੋਜ਼ਪੁਰ ਡੀ.ਸੀ. ਚੰਦਰ ਗੈਂਦ ਵਲੋਂ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਆਰਡਰ ਜਾਰੀ ਕਰ ਦਿੱਤੇ ਹਨ ਕਿ ਜੇਕਰ ਕਿਸੇ ਨੇ ਹਥਿਆਰ ਦਾ ਨਵਾਂ ਲਾਈਸੈਂਸ ਬਣਾਉਣਾ ਹੈ ਤਾਂ ਉਹ ਪਹਿਲਾਂ 10 ਰੁੱਖ ਲੱਗਾ ਕੇ ਉਨ੍ਹਾਂ ਦੀ 1 ਮਹੀਨੇ ਤੱਕ ਲਗਾਤਾਰ ਸਾਂਭ-ਸੰਭਾਲ ਕਰਨੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨਾਲ ਸੈਲਫੀ ਖਿੱਚ ਕੇ ਆਪਣੇ ਦਸਤਾਵੇਜਾਂ ਦੇ ਨਾਲ ਪੇਸ਼ ਕਰਨੀ ਹੋਏਗੀ। ਉਨ੍ਹਾਂ ਕਿਹਾ ਕਿ ਸਾਰੇ ਦਸਤਾਵੇਜਾਂ ਦੇ ਨਾਲ ਰੁੱਖ ਲਗਾਉਣ ਵਾਲਿਆਂ ਫੋਟੋਆਂ ਵੀ ਪੇਸ਼ ਕਰਨੀਆਂ ਜਰੂਰੀ ਹਨ ਨਹੀਂ ਤਾਂ ਤੁਹਾਨੂੰ ਹਥਿਆਰ ਦਾ ਲਾਈਸੈਂਸ ਨਹੀਂ ਮਿਲੇਗਾ। 

ਜੇਕਰ ਦੇਖਿਆ ਜਾਵੇ ਤਾਂ ਵਾਤਾਵਰਨ ਨੂੰ ਬਚਾਉਣ ਲਈ ਡੀ.ਸੀ. ਸਾਹਿਬ ਦਾ ਇਹ ਇਕ ਬਹੁਤ ਚੰਗਾ ਉਪਰਾਲਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਨੂੰ ਵਾਤਾਵਰਨ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਲਾਈਸੈਂਸ ਰੀਨਿਊ ਕਰਵਾਉਣ ਵਾਲਿਆਂ ਲਈ ਵੀ ਇਹ ਰੂਲ ਬਹੁਤ ਜਲਦ ਲਾਗੂ ਕਰ ਦਿੱਤਾ ਜਾਵੇਗਾ।

rajwinder kaur

This news is Content Editor rajwinder kaur