ਆਰ.ਐੱਸ.ਐੱਸ. ਦੀਆਂ ਸ਼ਾਖਾਵਾਂ ’ਤੇ ਤਾਇਨਾਤ ਪੁਲਸ ਮੁਲਜ਼ਮਾਂ ਦੀ ਚੈਕਿੰਗ

04/21/2019 4:29:29 AM

ਫਿਰੋਜ਼ਪੁਰ (ਸੁਨੀਲ)-ਜ਼ਿਲਾ ਪੁਲਸ ਕਪਤਾਨ ਦੀਪਕ ਹਿਲੌਰੀ ਨੇ ਜ਼ਿਲਾ ਫਾਜ਼ਿਲਕਾ ’ਚ ਲੱਗ ਰਹੀਆਂ ਆਰ. ਐੱਸ. ਐੱਸ. ਦੀਆਂ ਸ਼ਾਖਾਵਾਂ ’ਤੇ ਨਿਗਰਾਨੀ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਰ. ਐੱਸ. ਐੱਸ. ਦੀਆਂ ਸ਼ਾਖਾਵਾਂ ’ਤੇ ਕੋਈ ਵਿਅਕਤੀ ਹਮਲਾ ਨਾ ਕਰ ਸਕੇ, ਇਸ ਲਈ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਜ਼ਿਲਾ ਫਾਜ਼ਿਲਕਾ ਦੇ ਈ. ਓ. ਵਿੰਗ ਦੇ ਮੁਖੀ ਬਲਜੀਤ ਸਿੰਘ ਨੇ ਅੱਜ ਪੂਰੇ ਜ਼ਿਲਾ ਫਾਜ਼ਿਲਕਾ ’ਚ ਆਰ.ਐੱਸ.ਐੱਸ. ਦੀਆਂ ਸ਼ਾਖਾਵਾਂ ’ਤੇ ਤਾਇਨਾਤ ਪੁਲਸ ਕਰਮਚਾਰੀਆਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਹਰ ਰੋਜ਼ ਕਿਸੇ ਨਾ ਕਿਸੇ ਅਫਸਰ ਦੀ ਡਿਊਟੀ ਲਾ ਕੇ ਕੀਤੀ ਜਾਂਦੀ ਹੈ ਤਾਂ ਕਿ ਕੋਈ ਕਰਮਚਾਰੀ ਇਸ ਡਿਊਟੀ ਵਿਚ ਕੋਤਾਹੀ ਨਾ ਵਰਤੇ। ਇਸੇ ਤਰ੍ਹਾਂ ਉਨ੍ਹਾਂ ਗਲੀ ਨੰ. 2 ’ਚ ਲਗ ਰਹੀ ਆਰ. ਐੱਸ. ਐੱਸ. ਦੀ ਸ਼ਾਖਾ ਦੀ ਚੈਕਿੰਗ ਕੀਤੀ।

Related News