ਕਿਸਾਨ ਸਿਖਲਾਈ ਕੈਂਪ ਆਯੋਜਿਤ

04/17/2019 4:14:32 AM

ਫਿਰੋਜ਼ਪੁਰ (ਸੇਤੀਆ) - ਸਰਕਲ ਹਲੀਮਵਾਲਾ ਦੇ ਪਿੰਡ ਖੁਡ਼ੰਜ ਵਿਖੇ ਅਜੇ ਕੁਮਾਰ ਏ.ਐੱਸ.ਆਈ. ਤੇ ਕਮਲਪ੍ਰੀਤ ਸਿੰਘ ਏ.ਟੀ.ਐੱਮ. ਵਲੋਂ ਨਰਮੇ ਦੀ ਫਸਲ ਨੂੰ ਸੁਚਾਰੂ ਢੰਗ ਨਾਲ ਪ੍ਰਫੂਲਿਤ ਕਰਨ ਲਈ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ’ਚ ਕਿਸਾਨਾਂ ਨੂੰ ਨਰਮੇ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਕਿਸਾਨਾਂ ਨੂੰ ਦੱਸਿਆ ਗਿਆ ਕਿ ਨਰਮੇ ਦੀਆਂ ਸਿਫਾਰਿਸ ਕੀਤੀਆਂ ਕਿਸਮਾਂ ਦੀ ਸਮੇਂ ਸਿਰ ਬਿਜਾਈ ਕੀਤੀ ਜਾਵੇ। ਨਰਮੇ ਦਾ ਬੀਜ ਲੈਣ ਵੇਲੇ ਦੁਕਾਨਦਾਰ ਤੋਂ ਪੱਕਾ ਬਿਲ ਲਿਆ ਜਾਵੇ ਤੇ ਗੈਰ ਪ੍ਰਮਾਣਿਤ ਕਿਸਮ ਦਾ ਬੀਜ ਨਾ ਖਰੀਦਿਆ ਜਾਵੇ। ਕਿਸਾਨਾਂ ਨੂੰ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਨਦੀਨਾਂ ਨੂੰ ਨਸ਼ਟ ਕਰਨ ਤੇ ਆਪਣੇ ਖੇਤਾਂ ਦਾ ਆਸ-ਪਾਸ ਸਾਫ ਰੱਖਣ ਲਈ ਪ੍ਰੇਰਿਤ ਕੀਤਾ। ਇਸ ਕੈਂਪ ’ਚ ਰੇਸ਼ਮ ਸਿੰਘ ਸੈਕਟਰੀ, ਜਸਵੀਰ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਚੰਦ ਸਿੰਘ, ਗੁਰਮੇਲ ਆਦਿ ਹਾਜ਼ਰ ਸਨ।