ਲੋਕ ਸਿਹਤ ਵਿਭਾਗ ਦੀਆਂ ਸਕੀਮਾਂ ਦਾ ਉਠਾਉਣ ਫਾਇਦਾ : ਡਾ. ਬਬੀਤਾ

04/10/2019 4:19:39 AM

ਫਿਰੋਜ਼ਪੁਰ (ਨਾਗਪਾਲ, ਲੀਲਾਧਰ)–ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੀ. ਐੱਚ. ਸੀ. ਜੰਡਵਾਲਾ ਭੀਮੇਸ਼ਾਹ ’ਚ ਐੱਸ. ਐੱਮ. ਓ. ਡਾ. ਬਬੀਤਾ ਦੀ ਅਗਵਾਈ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਮੈਡੀਕਲ ਅਫਸਰ ਡਾ. ਰਾਜਨਦੀਪ ਟੁਟੇਜਾ, ਏ. ਐੱਮ. ਓ. ਡਾ. ਸੁਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਦੌਰਾਨ ਲੋਕਾਂ ਨੂੰ ਵਿਭਾਗ ਵੱਲੋਂ ਚਲਾਈਆਂ ਚਾ ਰਹੀਆਂ ਸਿਹਤ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਪੀ. ਐੱਚ. ਸੀ. ’ਚ ਬੂਟੇ ਲਾਏ ਗਏ। ਇਸ ਸਮੇਂ ਐੱਸ. ਐੱਮ. ਓ. ਡਾ. ਬਬੀਤਾ, ਮੈਡੀਕਲ ਅਫਸਰ ਡਾ. ਰਾਜਨਦੀਪ ਟੁਟੇਜਾ ਨੇ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਮੌਕੇ ਇਸ ਸਾਲ ਥੀਮ ਹੈ ਕਿ ਯੂਨੀਵਰਸਲ ਹੈਲਥ ਕਵਰੇਜ ਸਭ ਕੋ ਸਭ ਜਗ੍ਹਾ। ਇਸ ਤਹਿਤ ਸਾਰਿਆਂ ਲੋਕਾਂ ਜੋ ਕਿਸੇ ਵੀ ਸਮੁਦਾਏ, ਲਿੰਗ ਜਾਂ ਸ਼੍ਰੇਣੀ ਦਾ ਹੋਵੇ, ਉਸ ਨੂੰ ਸਿਹਤ ਸੁਵਿਧਾਵਾਂ ਦਾ ਅਧਿਕਾਰ ਹੈ। ਪੰਜਾਬ ਸਰਕਾਰ ਵੱਲੋਂ ਵੀ ਕੈਂਸਰ ਰਾਹਤ ਕੋਸ਼ ਸਕੀਮ, ਹੈਪੇਟਾਈਟਸ ਸੀ ਰਿਲੀਫ ਫੰਡ, ਟੀ. ਬੀ. ਕੰਟਰੋਲ ਪ੍ਰੋਗਰਾਮ ਇਸ ਦਾ ਹਿੱਸਾ ਹਨ। ਇਸ ਤੋਂ ਇਲਾਵਾ ਜਨਨੀ ਸ਼ੀਸ਼ੂ ਸੁਰੱਖਿਆ ਪ੍ਰੋਗਰਾਮ ਵੀ ਸਾਰੀਆਂ ਗਰਭਵਤੀ ਔਰਤਾਂ ਨੂੰ ਪ੍ਰੋਟੈਕਸ਼ਨ ਦਾ ਅਧਿਕਾਰ ਦਿੰਦਾ ਹੈ ਤਾਂ ਕਿ ਜੱਚਾ ਅਤੇ ਬੱਚਾ ਪੂਰੀ ਤਰ੍ਹਾਂ ਨਾਲ ਸਿਹਤਮੰਦ ਰਹਿ ਸਕੇ। ਇਸ ਮੌਕੇ ਬੀ. ਈ. ਈ. ਹਰਮੀਤ ਸਿੰਘ ਤੇ ਐੱਸ. ਆਈ. ਸੁਮਨ ਕੁਮਾਰ ਨੇ ਦੱਸਿਆ ਕਿ ਆਮ ਤੌਰ ’ਤੇ ਲੋਕ ਬੀਮਾਰੀਆਂ, ਕਸਰਤ ਅਤੇ ਸੈਰ ਦੇ ਪ੍ਰਤੀ ਜਾਗਰੂਕ ਹੁੰਦੇ ਹਨ ਪਰ ਸਵੱਛਤਾ ’ਚ ਕਾਫੀ ਪਿੱਛੇ ਹਨ, ਜਿਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਚੰਗੀ ਖੁਰਾਕ, ਕਸਰਤ ਦੇ ਨਾਲ ਸਾਫ ਵਾਤਾਵਰਣ ਵੀ ਲੋਕਾਂ ਨੂੰ ਬੀਮਾਰੀਆਂ ਤੋਂ ਬਚਣ ’ਚ ਕਾਫੀ ਯੋਗਦਾਨ ਪਾਉਂਦਾ ਹੈ। ਇਸ ਦੌਰਾਨ ਚੀਫ ਫਾਰਮਾਸਿਸਟ ਕੁਲਦੀਪ ਨਾਰੰਗ, ਬੀ. ਐੱਸ. ਏ. ਰੋਹਿਤ ਕੁਮਾਰ, ਜਸਵਿੰਦਰ ਸਿੰਘ, ਹੈਲਥ ਵਰਕਰ ਸੁਧੀਰ ਕੁਮਾਰ, ਰਿਪਨ ਕੁਮਾਰ, ਸੋਨੂੰ ਵਰਮਾ, ਸੁਖਵਿੰਦਰ ਕੁਮਾਰ, ਅੰਕਿਤ ਕੁਮਾਰ ਆਦਿ ਹਾਜ਼ਰ ਸਨ।

Related News