ਵਿਦਿਆਰਥੀਆਂ ’ਚ ਕਰਵਾਏ ਭਾਸ਼ਣ ਮੁਕਾਬਲੇ

04/08/2019 4:07:16 AM

ਫਿਰੋਜ਼ਪੁਰ (ਰੰਮੀ ਗਿੱਲ)–ਇਥੋਂ ਦੇ ਕੱਬਰਵੱਛਾ ਰੋਡ ’ਤੇ ਸਥਿਤ ਨਾਮਵਰ ਵਿਦਿਅਕ ਸੰਸਥਾ ਵਿਜ਼ਡਮ ਇੰਟਰਨੈਸ਼ਨਲ ਪਬਲਿਕ ਸਕੂਲ ਮੁੱਦਕੀ ਵਿਖੇ ਸਕੂਲ ਦੀ 9ਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹ ਭਾਸ਼ਣ ਮੁਕਾਬਲੇ 2 ਵੱਖੋ-ਵੱਖਰੇ ਗਰੁੱਪਾਂ ’ਚ ਕਰਵਾਏ ਗਏ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਭਾਸ਼ਾ ਵਿਚ ਕੰਪਿਊਟਰ ਵਿਸ਼ੇ ਨਾਲ ਸਬੰਧਤ ਭਾਸ਼ਣ ਪੇਸ਼ ਕੀਤੇ। ਭਾਸ਼ਣ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦਾ ਇਕ ਗਰੁੱਪ ਕੰਪਿਊਟਰ ਦੇ ਲਾਭ ਅਤੇ ਦੂਜਾ ਗਰੁੱਪ ਕੰਪਿਊਟਰ ਦੇ ਨੁਕਸਾਨ ਦੱਸ ਰਿਹਾ ਸੀ। ਬੱਚਿਆਂ ਨੇ ਪੂਰੇ ਉਤਸ਼ਾਹ ਤੇ ਜੋਸ਼ ਨਾਲ ਆਪੋ-ਆਪਣੇ ਭਾਸ਼ਣ ਦਿੱਤੇ। ਭਾਸ਼ਣ ਮੁਕਾਬਲੇ ’ਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਬੱਚਿਆਂ ਨੂੰ ਸਕੂਲ ਕਮੇਟੀ ਦੀ ਡਾਇਰੈਕਟਰ ਮੈਡਮ ਸੁਮਨ ਲਤਾ ਗੁਪਤਾ, ਡਾਇਰੈਕਟਰ ਮੈਡਮ ਕਮਲਜੀਤ ਕੌਰ ਰੱਖੜਾ ਅਤੇ ਪ੍ਰਿੰਸੀਪਲ ਸਿਧਾਰਥ ਚਾਵਲਾ ਵੱਲੋਂ ਇਨਾਮ ਦਿੱਤੇ ਗਏ। ਇਸ ਸਮੇਂ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Related News