ਦਫਤਰ ਨਗਰ ਪੰਚਾਇਤ ਮੁੱਦਕੀ ਦੀ ਮੀਟਿੰਗ

03/30/2019 4:02:13 AM

ਫਿਰੋਜ਼ਪੁਰ (ਰੰਮੀ ਗਿੱਲ)–ਸਾਲਿਡ ਵੇਸਟ ਮੈਨੇਜਮੈਂਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਦਫਤਰ ਨਗਰ ਪੰਚਾਇਤ ਮੁੱਦਕੀ ਵਿਖੇ ਕਾਰਜ ਸਾਧਕ ਅਫਸਰ ਮੈਡਮ ਪੂਨਮ ਭਟਨਾਗਰ ਦੀ ਅਗਵਾਈ ’ਚ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ, ਸਾਹਿਤ ਸਭਾ ਮੁੱਦਕੀ, ਸ਼ਹੀਦ ਭਗਤ ਸਿੰਘ ਯੂਥ ਕਲੱਬ ਮੁੱਦਕੀ, ਸਰਬ ਸੇਵਾ ਸੰਮਤੀ ਗਰੁੱਪ, ਕਰਿਆਨਾ ਯੂਨੀਅਨ, ਹਲਵਾਈ ਯੂਨੀਅਨ, ਮੈਡੀਕਲ ਐਸੋਸੀਏਸ਼ਨ, ਮੋਬਾਇਲ ਯੂਨੀਅਨ ਆਦਿ ਕਸਬੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਕਸਬੇ ਦੇ ਦੁਕਾਨਦਾਰ ਤੇ ਪਤਵੰਤੇ ਸ਼ਾਮਲ ਹੋਏ। ਇਸ ਮੌਕੇ ਕਾਰਜ ਸਾਧਕ ਅਫਸਰ ਮੈਡਮ ਪੂਨਮ ਭਟਨਾਗਰ, ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਕੋਆਰਡੀਨੇਟਰ ਜਸਵੀਰ ਕੌਰ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਉਕਤ ਬੁਲਾਰਿਆਂ ਤੋਂ ਇਲਾਵਾ ਈ. ਓ. ਮੁੱਦਕੀ ਨੇ ਸਾਲਿਡ ਵੈਸਟ ਮੈਨੇਜਮੈਂਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਸ਼ਹਿਰ ਵਿਚੋਂ ਕਚਰੇ ਦੀ ਡੋਰ-ਟੂ-ਡੋਰ ਕੁਲੈਸ਼ਕਨ, ਸੈਗਰੀਗੇਸ਼ਨ, ਪਲਾਸਟਿਕ ਕੈਰੀ ਬੈਗਜ਼ ਦੀ ਵਰਤੋਂ ਨਾ ਕਰਨ, ਗਿੱਲੇ ਕੂਡ਼ੇ ਤੋਂ ਘਰੇਲੂ ਖਾਦ ਤਿਆਰ ਕਰਨੀ, ਮੁੱਦਕੀ ਕਸਬੇ ’ਚੋਂ ਕਚਰੇ ਦਾ 100 ਪ੍ਰਤੀਸ਼ਤ ਨਿਪਟਾਰਾ ਕਰਨ ਲਈ 50 ਕਿਲੋ ਤੋਂ ਵੱਧ ਕਚਰਾ ਪੈਦਾ ਕਰਨ ਕਰਨ ਵਾਲੇ ਅਦਾਰਿਆਂ ਨੂੰ ਆਪਣੇ ਪੱਧਰ ’ਤੇ ਕੂੜੇ ਦਾ ਨਿਪਟਾਰਾ ਕਰਨ, ਕਸਬੇ ਨੂੰ ਪਾਲੀਥੀਨ ਅਤੇ ਕਚਰੇ ਤੋਂ ਮੁਕਤ ਕਰਨ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਸ਼ਹਿਰ ਨੂੰ ਸਾਫ=ਸੁਥਰਾ ਰੱਖਣ ਲਈ ਨਗਰ ਪੰਚਾਇਤ ਦਾ ਸਹਿਯੋਗ ਦੇਣ ਲਈ ਕਿਹਾ ਗਿਆ। ਇਸ ਮੌਕੇ ਈ. ਓ. ਮੈਡਮ ਪੂਨਮ ਭਟਨਾਗਰ, ਈ. ਓ. ਫਿਰੋਜ਼ਪੁਰ ਚਰਨਜੀਤ ਸਿੰਘ ਤੋਂ ਇਲਾਵਾ ਐੱਮ. ਸੀ. ਜਤਿੰਦਰ ਸਿੰਘ ਘਾਲ੍ਹੀ, ਐੱਮ. ਸੀ. ਲੱਕੀ ਮਨਚੰਦਾ, ਜੋਗਿੰਦਰ ਸਿੰਘ ਸੰਧੂ (ਛਿੰਦਾ) ਪ੍ਰਧਾਨ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ, ਭਾਰਤ ਭੂਸ਼ਨ ਅਗਰਵਾਲ, ਪ੍ਰਧਾਨ ਅਮਰਜੀਤ ਮੰਡਵਾਲਾ, ਸੰਦੀਪ ਗਰਗ (ਦੀਪ ਮੈਡੀਕਲ), ਵੀਨਾ ਗਰਗ, ਜਸਵਿੰਦਰ ਕੌਰ, ਰਮਨਦੀਪ ਸਿੰਘ ਖੋਸਾ (ਖੋਸਾ ਮੈਡੀਕਲ), ਹਰਪ੍ਰੀਤ ਸਿੰਘ ਰਖਰਾ (ਪ੍ਰੀਤ ਮੈਡੀਕਲ), ਮਨਮੀਤ ਸੰਧੂ, ਅਵਤਾਰ ਸੇਖੋਂ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਰਣਜੋਧ ਸਿੰਘ, ਸਰਬਜੋਤ ਸਿੰਘ, ਮਾਸਟਰ ਛਿੰਦਰ ਸਿੰਘ, ਸੁਖਦੀਪ ਸਿੰਘ ਬਰਾਡ਼ ਨੰਬਰਦਾਰ ਮੁੱਦਕੀ, ਜਰਨੈਲ ਸਿੰਘ ਅਤੇ ਨਗਰ ਪੰਚਾਇਤ ਵਲੋਂ ਸੈਨੇਟਰੀ ਕਲਰਕ ਅਸ਼ੋਕ ਕੁਮਾਰ, ਕਲਰਕ ਬਲਵਿੰਦਰ ਸਿੰਘ, ਕੰਪਿਊਟਰ ਆਪਰੇਟਰ ਹਰੀਸ਼ ਪਵਾਰ ਹੈਪੀ, ਕਲਰਕ ਬਰਜਿੰਦਰ ਸਿੰਘ ਬਿੱਟੂ, ਜਤਿੰਦਰ ਸਿੰਘ ਆਦਿ ਸਟਾਫ, ਦੁਕਾਨਦਾਰ ਵੀਰ ਅਤੇ ਪਤਵੰਤੇ ਹਾਜ਼ਰ ਸਨ।

Related News