ਆਂਗਣਵਾਡ਼ੀ ਵਰਕਰਾਂ ਨੂੰ ਵੰਡੇ ਕੱਪਡ਼ੇ ਦੇ ਥੈਲੇ

03/27/2019 4:10:35 AM

ਫਿਰੋਜ਼ਪੁਰ (ਰੰਮੀ ਗਿੱਲ)–ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਅਤੇ ਕੈਰੀ ਬੈਗ ਆਦਿ ਦੇ ਵਿਰੁੱਧ ਜਾਗਰੂਕ ਕਰਨ ਵਾਸਤੇ ਦਫਤਰ ਨਗਰ ਪੰਚਾਇਤ ਮੁੱਦਕੀ ਵਿਖੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਨਗਰ ਪੰਚਾਇਤ ਮੁੱਦਕੀ ਦੇ ਕਾਰਜਸਾਧਕ ਅਫਸਰ ਮੈਡਮ ਪੂਨਮ ਭਟਨਾਗਰ ਵੱਲੋਂ ਪਲਾਸਟਿਕ ਤੋਂ ਬਣੇ ਲਿਫਾਫਿਆਂ ਅਤੇ ਕੈਰੀ ਬੈਗ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਦੱਸਿਆ ਗਿਆ। ਇਸ ਮੌਕੇ ਹਾਜ਼ਰ ਲੋਕਾਂ ਅਤੇ ਵਿਸ਼ੇਸ਼ ਤੌਰ ’ਤੇ ਪੁੱਜੀਆਂ ਆਂਗਣਵਾਡ਼ੀ ਵਰਕਰਾਂ ਨੂੰ ਈ. ਓ. ਮੁੱਦਕੀ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਕੱਪਡ਼ੇ ਦੇ ਬਣੇ ਹੋਏ ਥੈਲੇ ਮੁਫਤ ਵੰਡੇ ਗਏ। ਉਨ੍ਹਾਂ ਮੁੱਦਕੀ ਵਾਸੀਆਂ ਨੂੰ ਕਿਹਾ ਕਿ ਕਸਬੇ ਨੂੰ ਪਲਾਸਟਿਕ ਮੁਕਤ ਕਰਨ ਅਤੇ ਸਾਫ ਤੇ ਸਵੱਛ ਬਣਾਉਣ ’ਚ ਨਗਰ ਪੰਚਾਇਤ ਮੁੱਦਕੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਈ. ਓ. ਮੈਡਮ ਪੂਨਮ ਭਟਨਾਗਰ, ਕੋਆਰਡੀਨੇਟਰ ਜਸਵੀਰ ਕੌਰ, ਅਸ਼ੋਕ ਕੁਮਾਰ, ਹਰੀਸ਼ ਪਵਾਰ, ਬਰਜਿੰਦਰ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਸਿੰਘ ਆਦਿ ਸਟਾਫ ਹਾਜ਼ਰ ਸੀ।

Related News