ਮੰਦਰ ’ਚ ਗੁੰਬਦ ਬਣਾਉਣ ਦਾ ਸ਼ੁਭ ਆਰੰਭ

03/26/2019 4:30:23 AM

ਫਿਰੋਜ਼ਪੁਰ (ਅਕਾਲੀਆਂਵਾਲਾ)–ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਜ਼ੀਰਾ ਇਕ ਸੇਵਾ ਦੇ ਕੇਂਦਰ ਵਜੋਂ ਵਿਕਸਤ ਹੋ ਚੁੱਕੀ ਹੈ। ਇੱਥੇ ਸੈਂਕੜਿਆਂ ਦੀ ਤਾਦਾਦ ਵਿਚ ਗਊਆਂ ਦੀ ਸੇਵਾ ਕੀਤੀ ਜਾਂਦੀ ਹੈ। ਇਸ ਸਥਾਨ ’ਤੇ ਦੂਨ ਵੈਲੀ ਪਬਲਿਕ ਸਕੂਲ ਜ਼ੀਰਾ ਦੇ ਚੇਅਰਮੈਨ ਡਾ. ਸੁਭਾਸ਼ ਉੱਪਲ ਅਤੇ ਡਾ. ਪਵਨ ਅਗਰਵਾਲ ਵੱਲੋਂ ਇਕ ਸ੍ਰੀ ਕ੍ਰਿਸ਼ਨ ਗੋਪਾਲ ਮੰਦਰ ਦੀ ਸਥਾਪਨਾ ਵੀ ਕੀਤੀ ਗਈ ਹੈ। ਇਸ ਮੰਦਰ ’ਚ ਗੁੰਬਦ ਬਣਾਉਣ ਦਾ ਆਰੰਭ ਡਾ. ਸੁਭਾਸ਼ ਉੱਪਲ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਗੁੰਬਦ 40 ਫੁੱਟ ਉੱਚਾ ਹੋਵੇਗਾ, ਜਿਸ ਨਾਲ ਇਸ ਮੰਦਰ ਦੀ ਦਿੱਖ ਹੋਰ ਵੀ ਖਿੱਚ ਦਾ ਕੇਂਦਰ ਬਣੇਗੀ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਵਿਜੇ ਧਵਨ, ਸੇਵਾਦਾਰ ਸੁਖਵਿੰਦਰ ਸਿੰਘ ਕੰਡਾ (ਕੰਡਾ ਜਿਊਲਰਜ਼ ਵਾਲੇ), ਆਗੂ ਅਨਿਲ ਕਾਲੀਆ, ਸੋਮ ਪ੍ਰਕਾਸ਼ ਬਜਾਜ, ਅਸ਼ੋਕ ਪਲਤਾ, ਰਾਮ ਲਾਲ ਛਾਬੜਾ, ਜੋਗਿੰਦਰ ਸਿੰਘ, ਸਤੀਸ਼ ਜੁਨੇਜਾ, ਅਸ਼ੋਕ ਮਨਚੰਦਾ, ਰਾਜੇਸ਼ ਮੈਣੀ, ਸੁਖਵਿੰਦਰ ਬਠਲਾ, ਕ੍ਰਿਸ਼ਨ ਬਾਂਸਲ, ਸੁਰਿੰਦਰ ਸ਼ਰਮਾ, ਪੂਰਨ ਜੋਸ਼ੀ, ਭਾਊ ਭਜਨ ਲਾਲ, ਅਸ਼ੋਕ ਸਚਦੇਵਾ, ਪਵਨ ਅਨੇਜਾ ਇਸ ਤੋਂ ਇਲਾਵਾ ਕਈ ਭਗਤਜਨ ਹਾਜ਼ਰ ਸਨ। ਇਸ ਮੌਕੇ ਸੁਖਵਿੰਦਰ ਕੰਡਾ ਨੇ ਆਖਿਆ ਕਿ ਸ਼ਹਿਰ ਦੇ ਲੋਕਾਂ ਵੱਲੋਂ ਗਊਸ਼ਾਲਾ ਚਲਾਉਣ ਲਈ ਜੋ ਸਹਿਯੋਗ ਦਿੱਤਾ ਜਾ ਰਿਹਾ ਹੈ, ਉਸ ਨਾਲ ਅਸੀਂ ਗਊਆਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਾਂ ਅਤੇ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਗਊਸ਼ਾਲਾ ਦਾ ਆਕਾਰ ਵੀ ਪਿਛਲੇ ਸਮੇਂ ਦੌਰਾਨ ਵਧਾਇਆ ਗਿਆ ਹੈ।