ਨਾਮ ਪ੍ਰਾਪਤੀ ਨਾਲ ਜੀਵ ਦੇ ਸਰੀਰ ’ਚੋਂ ਦਿਆ ਉਪਜਦੀ ਹੈ : ਬਾਬਾ ਗੁਰਦੀਪ ਸਿੰਘ

03/26/2019 4:30:12 AM

ਫਿਰੋਜ਼ਪੁਰ (ਅਕਾਲੀਆਂਵਾਲਾ)–ਜਿਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਨਾਲ ਜੁੜੇ ਰਹਿੰਦੇ ਹਨ, ਉਨ੍ਹਾਂ ਨੂੰ ਬੇਅੰਤ ਪ੍ਰਮਾਤਮਾ ਦਾ ਉਹ ਨਾਮ-ਰਤਨ ਮਿਲ ਜਾਂਦਾ ਹੈ, ਜਿਸ ਦੇ ਬਰਾਬਰ ਦੀ ਕੀਮਤ ਦਾ ਹੋਰ ਕੋਈ ਪਦਾਰਥ ਨਹੀਂ ਹੈ। ਉਹ ਮਨੁੱਖਾਂ ਦੇ ਹਿਰਦੇ ਵਿਚ ਭਗਤੀ ਦੇ ਖਜ਼ਾਨੇ ਭਰ ਜਾਂਦਾ ਹੈ। ਨਾਮ ਪ੍ਰਾਪਤੀ ਨਾਲ ਜੀਵ ਦੇ ਸਰੀਰ ’ਚੋਂ ਦਿਆ ਉਪਜਦੀ ਹੈ ਅਤੇ ਦਿਆ ਨਾਲ ਹੀ ਜੀਵ ਦਾਨ ਕਰਨ ਦਾ ਸਮਰੱਥਾਵਾਨ ਹੋ ਜਾਂਦਾ ਹੈ। ਜਦੋਂ ਇਹ ਅਵਸਥਾ ਪ੍ਰਾਪਤ ਹੋ ਗਈ ਤਾਂ ਜੀਵ ਨੂੰ ਸਭ ਖ਼ੁਸ਼ੀਆਂ ਮਿਲ ਜਾਂਦੀਆਂ ਹਨ । ਇਹ ਪ੍ਰਵਚਨ ਸ਼੍ਰੋਮਣੀ ਅਕਾਲੀ ਧੰਨ-ਧੰਨ ਬਾਬਾ ਭਾਈ ਰੂਪ ਚੰਦ ਜੀ ਦਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਗੁਰਦੀਪ ਸਿੰਘ ਨੇ ਗੁਰਦੁਆਰਾ ਯਾਦਗਾਰੀ ਪਾਤਸ਼ਾਹੀ 10ਵੀਂ ਪਿੰਡ ਫੇਮੀਵਾਲਾ ਵਿਖੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਆਖੇ। ਬਾਬਾ ਜੀ ਨੇ ਕਿਹਾ ਕਿ ਜਿਹੜੇ ਵੀ ਜੀਵ ਆਪਣੀ ਕਿਰਤ ਕਮਾਈ ’ਚੋਂ ਦਸਵੰਧ ਕੱਢਦੇ ਹਨ, ਉਨ੍ਹਾਂ ਨੂੰ ਪ੍ਰਮਾਤਮਾ ਹਰੇਕ ਤਰ੍ਹਾਂ ਦੀ ਵਸਤੂ ਨਾਲ ਨਿਵਾਜ ਦਿੰਦਾ ਹੈ। ਦਲ ਵੱਲੋਂ ਪਿਛਲੇ ਸਮੇਂ ਦੌਰਾਨ ਧਰਮ ਦੇ ਪ੍ਰਚਾਰ ਦੇ ਨਾਲ- ਨਾਲ ਸਮਾਜਕ ਕੰਮਾਂ ’ਚ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ। ਕਿਸੇ ਜ਼ਰੂਰਤਮੰਦ ਨੂੰ ਦਾਨ ਦੇਣ ’ਚ ਦੇਰੀ ਨਾ ਕਰੋ ਕਿਉਂਕਿ ਉਸ ਵੱਟੇ ਪ੍ਰਮਾਤਮਾ ਤੁਹਾਨੂੰ ਫਲ ਦੇਣ ਵਿਚ ਵੀ ਦੇਰੀ ਨਹੀਂ ਕਰਦਾ। ਇਸ ਮੌਕੇ ਬਾਬਾ ਜੀ ਦਾ ਸਮੂਹ ਨਗਰ ਤੇ ਯੂਥ ਵੈੱਲਫੇਅਰ ਕਲੱਬ ਅਕਾਲੀਆਂਵਾਲਾ ਵੱਲੋਂ 11 ਜ਼ਰੂਰਤਮੰਦ ਪਰਿਵਾਰਾਂ ਦੇ ਕੰਨਿਆ ਦਾਨ ਮੌਕੇ ਦਿੱਤੇ ਸਹਿਯੋਗ ਲਈ ਸਨਮਾਨ ਵੀ ਕੀਤਾ ਗਿਆ। ਸਮਾਜ-ਸੇਵਾ ਦੇ ਲਈ ਹਮੇਸ਼ਾ ਯਤਨਸ਼ੀਲ ਰਹਾਂਗੇ। ਸਨਮਾਨ ਦੇਣ ਸਮੇਂ ਹਰਦਿਆਲ ਸਿੰਘ ਗਿੱਲ ਚੇਅਰਮੈਨ, ਪਰਗਟ ਸਿੰਘ ਭੁੱਲਰ, ਨੰਬਰਦਾਰ ਸੁਖਦੇਵ ਸਿੰਘ ਰਾਊਵਾਲਾ, ਬਲਰਾਜ ਸਿੰਘ ਗਿੱਲ ਫੌਜੀ ਨੰਬਰਦਾਰ, ਬਲਵੀਰ ਸਿੰਘ ਉੱਪਲ ਤੋਂ ਇਲਾਵਾ ਸਮੁੱਚੀ ਪੰਚਾਇਤ ਵੀ ਹਾਜ਼ਰ ਸੀ। ਇਸ ਸਮਾਗਮ ’ਚ ਸਰਪੰਚ ਗੁਰਮੀਤ ਸਿੰਘ ਛੀਨਾ, ਰਣਜੀਤ ਸਿੰਘ ਸੀਆਂ ਪਹਾੜੀ, ਜਗਮੀਤ ਸਿੰਘ, ਡਾਕਟਰ ਗੁਰਮੀਤ ਸਿੰਘ ਮੱਖੂ, ਨਿਰਮਲ ਸਿੰਘ, ਜਗਤਾਰ ਸਿੰਘ, ਗੁਰਨਾਮ ਸਿੰਘ ਛੀਨਾ, ਸਾਬਕਾ ਸਰਪੰਚ ਹਰਪ੍ਰੀਤ ਸਿੰਘ, ਪਲਵਿੰਦਰ ਸਿੰਘ ਫੌਜੀ ਫੇਮੀ ਵਾਲਾ, ਬਲਜਿੰਦਰ ਸਿੰਘ ਹੈਪੀ, ਰਣਜੀਤ ਸਿੰਘ ਭੋਲਾ, ਹਰਵਿੰਦਰ ਸਿੰਘ ਡੀ. ਸੀ. ਆਦਿ ਹਾਜ਼ਰ ਸਨ।