ਐੱਨ. ਆਰ. ਆਈ. ਦੀ ਕਾਰ ''ਤੇ ਫਾਇਰਿੰਗ ਕਰਨ ਦੇ ਮਾਮਲੇ ''ਚ ਔਰਤ ਸਣੇ 3 ਨਾਮਜ਼ਦ

09/14/2017 1:51:56 PM

ਕਪੂਰਥਲਾ(ਭੂਸ਼ਣ, ਮਲਹੋਤਰਾ)— ਇੰਗਲੈਂਡ ਤੋਂ ਆਏ ਇਕ ਐੱਨ. ਆਰ. ਆਈ. ਵਿਅਕਤੀ ਦੀ ਕਾਰ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਔਰਤ ਸਮੇਤ 3 ਮੁਲਜ਼ਮਾਂ ਖਿਲਾਫ ਧਾਰਾ 307, 120 ਬੀ ਅਤੇ 25 ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ 'ਚ ਨਾਮਜ਼ਦ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ ਸੁਖਜੀਤ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਕਪੂਰਥਲਾ ਨੇ ਥਾਣਾ ਸਿਟੀ ਦੀ ਕਪੂਰਥਲਾ ਪੁਲਸ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਇੰਗਲੈਂਡ 'ਚ ਰਹਿੰਦਾ ਹੈ। ਉਸ ਦਾ ਵਿਆਹ ਸਾਲ 2002 'ਚ ਡਾ. ਜਸਪਾਲ ਕੌਰ ਸੰਘਾ ਨਾਲ ਹੋਇਆ ਸੀ। ਉਸ ਦੀ ਪਤਨੀ ਅਤੇ ਸਾਲੇ ਹਰਤਾਰ ਸਿੰਘ ਦਾ ਸਾਂਝਾ ਬਿਜ਼ਨੈੱਸ ਹੈ, ਜਿਸ ਦੇ ਨਾਲ-ਨਾਲ ਉਸ ਦੀ ਪਤਨੀ ਦੀ ਜਾਇਦਾਦ ਵੀ ਇਕੱਠੀ ਸੀ, ਉਸ ਦੇ ਸਾਲੇ ਦੀ ਅਸਲ ਪਤਨੀ ਦਲਜੀਤ ਕੌਰ ਅਤੇ ਦੋ ਬੱਚੇ ਇੰਗਲੈਂਡ ਵਿਚ ਰਹਿੰਦੇ ਹਨ। ਉਸ ਦੇ ਸਾਲੇ ਹਰਤਾਰ ਸਿੰਘ ਨੇ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਜਸਵਿੰਦਰ ਕੌਰ ਨਾਂ ਦੀ ਇਕ ਔਰਤ ਨਾਲ ਫਰਜ਼ੀ ਤੌਰ 'ਤੇ ਵਿਆਹ ਕਰਵਾਇਆ ਹੋਇਆ ਸੀ, ਜਿਸ ਤੋਂ ਉਸ ਦਾ ਇਕ ਲੜਕਾ ਵੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਸਾਲੇ ਨੇ ਇੰਗਲੈਂਡ ਵਿਚ ਮੇਰੀ ਪਤਨੀ ਦਾ ਘਰ ਜਿਸ ਦਾ ਮੁੱਲ ਕਰੋੜਾਂ ਰੁਪਏ ਸੀ, ਨੂੰ ਆਪਣੇ ਨਾਂ 'ਤੇ ਕਰਵਾ ਲਿਆ ਅਤੇ ਭਾਰਤ ਵਿਚ ਵੀ ਉਸ ਦੀ ਕਾਫੀ ਜਾਇਦਾਦ ਹੈ, ਜਿਸ 'ਚ ਮੇਰੀ ਪਤਨੀ ਦਾ ਵੀ ਹਿੱਸਾ ਸੀ। ਮੇਰੀ ਪਤਨੀ ਦੀ ਇਕ ਕੰਪਨੀ ਸੰਘਾ ਡਿਵੈੱਲਪਰ ਚੰਡੀਗੜ੍ਹ ਵਿਚ ਹੈ, ਜਿਸ ਵਿਚ ਗੁਰਦੀਪ ਸਿੰਘ ਟਿਵਾਣਾ ਬਤੌਰ ਮੈਨੇਜਰ ਕੰਮ ਕਰ ਰਿਹਾ ਸੀ। ਇਸ ਦੌਰਾਨ ਹਰਤਾਰ ਸਿੰਘ ਦੀ 3 ਸਤੰਬਰ, 2016 ਨੂੰ ਮੌਤ ਹੋ ਗਈ ਸੀ ਅਤੇ ਮਰਨ ਤੋਂ ਪਹਿਲਾਂ ਉਸ ਨੇ ਆਪਣੀ ਸਾਰੀ ਜਾਇਦਾਦ ਦੀ ਵਸੀਅਤ ਕਰ ਦਿੱਤੀ ਸੀ, ਜਿਸ ਦੇ ਮੁਤਾਬਕ 25 ਫੀਸਦੀ ਹਿੱਸਾ ਮੇਰੀ ਪਤਨੀ ਦੇ ਨਾਂ 'ਤੇ ਅਤੇ 25 ਫੀਸਦੀ ਹਿੱਸਾ ਮੇਰੇ ਸਾਲੇ ਦੀ ਅਸਲ ਪਤਨੀ ਦਲਜੀਤ ਕੌਰ ਦੇ ਨਾਂ, 25 ਫੀਸਦੀ ਹਿੱਸਾ ਮੇਰੇ ਸਾਲੇ ਦੇ ਲੜਕੇ ਸੰਦੀਪ ਸਿੰਘ ਦੇ ਨਾਂ ਤੇ ਬਾਕੀ 25 ਫੀਸਦੀ ਹਿੱਸਾ ਜਸਵਿੰਦਰ ਕੌਰ ਦੇ ਲੜਕੇ ਦੇ ਨਾਂ 'ਤੇ ਕਰ ਦਿੱਤਾ