ਮੋਗਾ 'ਚ ਦਿਲ ਕੰਬਾਊ ਵਾਰਦਾਤ, ਜਿੰਮ ਮਾਲਕ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

09/04/2020 7:49:59 AM

ਮੋਗਾ (ਗੋਪੀ) : ਮੋਗਾ ਦੇ ਕੋਟ ਈਸੇ ਖਾਂ ਸਥਾਨਕ ਕਸਬੇ ਦੇ ਮੁੱਖ ਚੌਂਕ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਧਰਮਕੋਟ ਰੋਡ 'ਤੇ ਉਸ ਵੇਲੇ ਦਿਲ ਕੰਬਾਊ ਵਾਰਦਾਤ ਵਾਪਰੀ, ਜਦੋਂ ਜਿੰਮ ਮਾਲਕ 'ਤੇ ਕੁੱਝ ਲੋਕਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ : 'ਕੋਰੋਨਾ' ਬਹਾਨੇ 'ਕੇਜਰੀਵਾਲ' ਦੀ ਪੰਜਾਬ 'ਚ ਦਸਤਕ, ਵੀਡੀਓ 'ਚ ਸੁਣੋ ਕੀ ਕਿਹਾ

ਹਮਲਾਵਰਾਂ ਨੇ ਜਿੰਮ ਮਾਲਕ ਕੁਲਵਿੰਦਰ ਸਿੰਘ ਮਾਨ 'ਤੇ ਗੋਲੀਆਂ ਚਲਾਉਣ ਦੇ ਨਾਲ-ਨਾਲ ਕੁੱਟਮਾਰ ਵੀ ਕੀਤੀ, ਜਿਸ ਦੌਰਾਨ ਜਿੰਮ ਮਾਲਕ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਸਥਾਨਕ ਲੋਕਾਂ ਵੱਲੋਂ ਜਿੰਮ ਮਾਲਕ ਨੂੰ ਜ਼ਖਮੀੰ ਹਾਲਤ 'ਚ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਹਥਿਆਰਾਂ ਨਾਲ ਆਏ ਗੁੰਡਾ ਅਨਸਰਾਂ ਨੇ ਮੁਹੱਲੇ 'ਚ ਪਾਇਆ ਭੜਥੂ, ਪੁਲਸ ਮੁਲਾਜ਼ਮ ਵੀ ਨਾ ਬਖਸ਼ਿਆ

ਇਸ ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਦੇ ਡੀ. ਐੱਸ. ਪੀ. ਸੁਬੇਗ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਿੰਮ ਮਾਲਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਮਲਾਵਰ ਇਕ ਸਕਾਰਪੀਓ ਗੱਡੀ 'ਚ ਆਏ ਸਨ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਤੋਂ ਇਲਾਵਾ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੁਲਵਿੰਦਰ ਸਿੰਘ ਦੀ ਕੁੱਟਮਾਰ ਵੀ ਕੀਤੀ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਨਾਜਾਇਜ਼ ਸ਼ਰਾਬ ਕਾਰਨ ਮੌਤਾਂ ਦੇ ਮਾਮਲੇ 'ਚ 'ਪੰਜਾਬ' ਦੂਜੇ ਨੰਬਰ 'ਤੇ, ਹੈਰਾਨ ਕਰ ਦੇਵੇਗੀ ਰਿਪੋਰਟ


 

Babita

This news is Content Editor Babita