ਸੁਭਾਨਪੁਰ ''ਚ ਚੱਲੀ ਗੋਲੀ, ਜੰਡੂਸਿੰਘਾ ''ਚ ਮਚਿਆ ਹੜਕੰਪ

07/23/2019 1:48:18 AM

ਜਲੰਧਰ,(ਮਹੇਸ਼): ਜੰਡੂਸਿੰਘਾ ਖੇਤਰ 'ਚ ਗੋਲੀ ਚੱਲਣ ਕਾਰਣ ਦਿਹਾਤ ਪੁਲਸ 'ਚ ਹੜਕੰਪ ਮਚ ਗਿਆ। ਹਾਲਾਂਕਿ ਅਜਿਹਾ ਕੋਈ ਮਾਮਲਾ ਦੇਰ ਰਾਤ ਤੱਕ ਵੀ ਸਾਹਮਣੇ ਨਹੀਂ ਆਇਆ। ਰਾਤ ਨੂੰ ਪਤਾ ਲੱਗਾ ਕਿ ਗੋਲੀ ਸੁਭਾਨਪੁਰ ਢਿੱਲਵਾਂ (ਕਪੂਰਥਲਾ) 'ਚ ਚੱਲੀ ਸੀ। ਐੱਸ. ਐੱਚ. ਓ. ਆਦਮਪੁਰ ਜਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜੰਡੂਸਿੰਘਾ-ਆਦਮਪੁਰ ਰੋਡ 'ਤੇ 2 ਗੈਂਗਸਟਰਾਂ ਵਿਚਕਾਰ ਗੋਲੀ ਚੱਲੀ ਹੈ, ਜਿਸ ਨਾਲ ਕਈ ਜ਼ਖ਼ਮੀ ਹੋਏ ਹਨ ਅਤੇ ਇਕ ਨੌਜਵਾਨ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਕਾਫੀ ਦੇਰ ਤੱਕ ਮੇਨ ਰੋਡ 'ਤੇ ਅਤੇ ਫਿਰ ਕਈ ਹਸਪਤਾਲਾਂ 'ਚ ਪੁਲਸ ਜਾਂਚ ਕਰਦੀ ਰਹੀ ਪਰ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ।
ਫਿਰ ਸੂਚਨਾ ਮਿਲੀ ਕਿ ਰਾਮਾਮੰਡੀ ਦੇ ਕੋਲ ਪੈਂਦੇ ਢਿੱਲਵਾਂ 'ਚ ਗੋਲੀ ਚੱਲੀ ਹੈ। ਜੰਡੂਸਿੰਘਾ 'ਚ ਨਹੀਂ। ਜਾਂਚ ਕਰਨ 'ਤੇ ਪਤਾ ਲੱਗਾ ਕਿ ਢਿੱਲਵਾਂ 'ਚ ਕੁੱਝ ਨਹੀਂ ਹੋਇਆ ਹੈ। ਐੱਸ. ਐੱਚ. ਓ. ਆਦਮਪੁਰ ਨੇ ਕਿਹਾ ਕਿ ਗੋਲੀ ਕਪੂਰਥਲਾ 'ਚ ਪੈਂਦੇ ਸੁਭਾਨਪੁਰ-ਢਿੱਲਵਾਂ ਖੇਤਰ 'ਚ ਚੱਲੀ ਸੀ ਅਤੇ ਅਫਵਾਹ ਜਲੰਧਰ 'ਚ ਫੈਲ ਗਈ। ਦਿਹਾਤ ਪੁਲਸ ਦੇ ਅਹੁਦੇਦਾਰ ਵੀ ਆਦਮਪੁਰ ਥਾਣੇ 'ਚ ਜੰਡੂਸਿੰਘਾ ਚੌਕੀ ਦੀ ਪੁਲਸ ਨਾਲ ਸੰਪਰਕ ਬਣਾਏ ਹੋਏ ਸੀ।