ਨਵਾਂਸ਼ਹਿਰ ''ਚ ਪੁਲਸ ਤੇ ਗੈਂਗ ਮੈਂਬਰਾਂ ਵਿਚਾਲੇ ਚੱਲੀਆਂ ਗੋਲੀਆਂ, 3 ਗੈਂਗਸਟਰ ਗ੍ਰਿਫਤਾਰ

05/26/2017 7:00:45 PM

ਨਵਾਂਸ਼ਹਿਰ— ਲੁਧਿਆਣਾ ਤੋਂ ਅੱਜ ਸਵੇਰੇ ਸਵਿਫਟ ਡਿਜ਼ਾਇਰ ਕਾਰ ਖੋਹ ਕੇ ਭੱਜੇ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਮੁਕਾਬਲਾ ਹੋ ਗਿਆ। ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ। ਇਸ ਦੌਰਾਨ ਕੋਈ ਜ਼ਖਮੀ ਤਾਂ ਨਹੀਂ ਹੋਇਆ ਪਰ ਪੁਲਸ ਨੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। 
ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਅੱਜ ਕੁਝ ਗੈਂਗਸਟਰਾਂ ਨੇ ਸਵਿਫਟ ਡਿਜ਼ਾਇਰ ਕਾਰ ਖੋਹੀ ਅਤੇ ਫਿਰ ਉਹ ਨਵਾਂਸ਼ਹਿਰ ਵੱਲ ਚਲੇ ਗਏ। ਪੂਰੇ ਪੰਜਾਬ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਗੈਂਗਸਟਰਾਂ ਨੇ ਨਵਾਂਸ਼ਹਿਰ ਤੋਂ ਇਕ ਮੋਟਰਸਾਈਕਲ ਖੋਹਿਆ ਅਤੇ ਫਿਰ ਇਕ ਪੁਲਸ ਮੁਲਾਜ਼ਮ ਕੋਲੋਂ ਉਸ ਦੀ ਗੰਨ ਖੋਹ ਲਈ। ਉਸ ਤੋਂ ਬਾਅਦ ਪੁਲਸ ਨੇ ਗੈਂਗ ਮੈਂਬਰਾਂ ਦਾ ਪਿੱਛਾ ਕੀਤਾ। ਇਸ ਦੌਰਾਨ ਗੈਂਗਸਟਰਾਂ ਨੇ ਪੁਲਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਅਖੀਰ ਪੁਲਸ ਵਲੋਂ ਗੈਂਗ ਦੇ 3 ਮੈਂਬਰਾਂ ਨੂੰ ਫੜ ਲਿਆ ਗਿਆ।