ਬੱਚਿਆਂ ਦੀ ਲੜਾਈ ''ਚ ਫਾਈਨਾਂਸਰ ''ਤੇ ਗੋਲੀ ਚਲਾਉਣ ਦਾ ਦੋਸ਼

Wednesday, Jul 26, 2017 - 04:08 AM (IST)

ਜਲੰਧਰ  (ਰਾਜੇਸ਼) - ਮਾਡਲ ਹਾਊਸ ਕਰਤਾਰ ਨਗਰ 'ਚ ਬੱਚਿਆਂ 'ਚ ਹੋਏ ਵਿਵਾਦ 'ਚ ਇਕ ਪੱਖ ਨੇ ਦੂਸਰੇ ਪੱਖ 'ਤੇ ਗੋਲੀ ਚਲਾ ਦਿੱਤੀ। ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਜੀਵਨ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਗੋਲੀ ਚਲਾਉਣ ਵਾਲੇ ਦੀ ਲਾਇਸੈਂਸੀ ਪਿਸਤੌਲ ਕਬਜ਼ੇ 'ਚ ਲੈ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਭਾਰਗੋ ਕੈਂਪ ਦੇ ਏ. ਐੱਸ. ਆਈ. ਹਰਦੇਵ ਸਿੰਘ ਨੇ ਦੱਸਿਆ ਕਿ ਮਾਡਲ ਹਾਊਸ ਕਰਤਾਰ ਨਗਰ ਨਿਵਾਸੀ ਮਹਿਲਾ ਰੋਸ਼ਨੀ ਮਦਾਨ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਗਲੀ 'ਚ ਖੇਡ ਰਹੇ ਸਨ ਕਿ ਗੁਆਂਢੀਆਂ ਨੇ ਬੱਚਿਆਂ ਨਾਲ ਉਨ੍ਹਾਂ ਦੇ ਬੱਚਿਆਂ ਦਾ ਵਿਵਾਦ ਹੋ ਗਿਆ। ਜਿਸ ਦੇ ਬਾਅਦ ਵਿਵਾਦ 'ਚ ਵੱਡੇ ਆ ਗਏ। ਇਕ ਪੱਖ 'ਤੇ ਮਹਿਲਾ ਨੇ ਦੋਸ਼ ਲਾਇਆ ਕਿ ਗੁਆਂਢ 'ਚ ਰਹਿਣ ਵਾਲੇ ਫਾਈਨਾਂਸਰ ਕਿੰਗ ਵਾਲੀਆ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਉਨ੍ਹਾਂ ਦੇ ਘਰ ਆ ਕੇ ਫਾਇਰ ਕੀਤੇ। ਉਕਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ 3 ਫਾਇਰ ਕੀਤੇ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗੋ ਕੈਂਪ ਦੇ ਇੰਸ. ਜੀਵਨ ਅਤੇ ਏ. ਐੱਸ. ਆਈ. ਹਰਦੇਵ ਸਿੰਘ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਕਿੰਗ ਵਾਲੀਆ ਦੀ ਪਿਸਤੌਲ ਕਬਜ਼ੇ ਵਿਚ ਲੈ ਲਈ ਅਤੇ ਘਰ ਵਿਚੋਂ ਰੌਂਦ ਵੀ ਬਰਾਮਦ ਕਰ ਲਏ।  ਹਾਲਾਂਕਿ ਕਿੰਗ ਵਾਲੀਆ ਦੇ ਕੋਲ ਇਕ ਦੋਨਾਲੀ ਦੇ ਬਾਰੇ ਵੀ ਪੁਲਸ ਨੂੰ ਸੂਚਨਾ ਮਿਲੀ ਸੀ ਪਰ ਉਹ ਪੁਲਸ ਕਬਜ਼ੇ ਵਿਚ ਨਹੀਂ ਲੈ ਸਕੀ, ਉਥੇ ਦੂਸਰੇ ਪਾਸੇ ਕਿੰਗ ਵਾਲੀਆ ਨੇ ਰੋਸ਼ਨੀ ਮਦਾਨ 'ਤੇ ਦੋਸ਼ ਲਾਇਆ ਕਿ ਬੱਚਿਆਂ ਦੇ ਹੋਏ ਵਿਵਾਦ ਦੇ ਬਾਅਦ ਰੋਸ਼ਨੀ ਮਦਾਨ ਨੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੇ ਘਰ ਵਿਚ ਵੜ ਕੇ ਹਮਲਾ ਕੀਤਾ। ਪੁਲਸ ਦੋਨਾਂ ਪੱਖਾਂ ਦੇ ਦੇਰ ਰਾਤ ਬਿਆਨ ਕਲਮਬੰਦ ਕਰ ਰਹੀ ਸੀ।
ਏ. ਐੱਸ. ਆਈ. ਹਰਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਦੋਨਾਂ ਪੱਖਾਂ ਵਿਚ ਬਿਆਨ ਲੈਣ ਦੇ ਬਾਅਦ ਜਾਂਚ ਕੀਤੀ ਜਾਵੇਗੀ। ਜਿਸਦੇ ਬਾਅਦ ਬਣਦੀ ਕਾਰਵਾਈ ਹੋਵੇਗੀ। ਫਿਲਹਾਲ ਦੇਰ ਰਾਤ ਪੁਲਸ ਮਾਮਲੇ ਦੀ ਜਾਂਚ ਵਿਚ ਲੱਗੀ ਸੀ।


Related News