ਆਤਿਸ਼ਬਾਜ਼ੀ ਨੇ ਕੀਤਾ ਹਜ਼ਾਰਾਂ ਦਾ ਨੁਕਸਾਨ

10/21/2017 6:27:02 AM

ਫਗਵਾੜਾ, (ਹਰਜੋਤ)- ਬੀਤੀ ਰਾਤ ਹਰਗੋਬਿੰਦ ਨਗਰ ਵਿਖੇ ਇਕ ਅਸ਼ਟਾਮ ਫਰੋਸ਼ ਦੇ ਘਰ 'ਚ ਆਤਿਸ਼ਬਾਜ਼ੀ ਵੜਨ ਕਾਰਨ ਕਰੀਬ 60 ਹਜ਼ਾਰ ਰੁਪਏ ਦੀ ਕੀਮਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਰ ਮਾਲਕ ਸੰਜੀਵ ਕੁਮਾਰ ਵਾਸੀ ਮਕਾਨ ਨੰਬਰ 614 ਨੇ ਦੱਸਿਆ ਕਿ ਉਹ ਘਰ ਦੀ ਉਪਰਲੀ ਮੰਜ਼ਿਲ 'ਤੇ ਰਹਿੰਦੇ ਹਨ। ਇਕ ਕਮਰੇ 'ਚ ਉਹ ਸੌਂ ਗਏ ਤੇ ਦੂਸਰਾ ਕਮਰਾ ਖੁੱਲ੍ਹਾ ਪਿਆ ਸੀ। ਬਾਹਰੋਂ ਆਈ ਆਤਿਸ਼ਬਾਜ਼ੀ ਕਾਰਨ ਕਮਰੇ 'ਚ ਬਣੀ ਲੱਕੜ ਦੀ ਅਲਮਾਰੀ ਨੂੰ ਅੱਗ ਪੈ ਗਈ। ਜਿਸ ਕਾਰਨ ਅਲਮਾਰੀ ਦੇ ਉਪਰ ਪਿਆ ਅਸ਼ਟਾਮਾਂ ਵਾਲਾ ਬੈੱਗ ਬੁਰੀ ਤਰ੍ਹਾਂ ਸੜ ਗਿਆ। ਇਸ ਦੀ ਸੂਚਨਾ ਵੀ ਉਨ੍ਹਾਂ ਨੂੰ ਗਲੀ ਦੇ ਚੌਕੀਦਾਰ ਨੇ ਦਰਵਾਜ਼ਾ ਖੜਕਾ ਕੇ ਦਿੱਤੀ। ਜਦੋਂ ਉਨ੍ਹਾਂ ਦੇਖਿਆ ਤਾਂ 35 ਹਜ਼ਾਰ ਰੁਪਏ ਅਸ਼ਟਾਮ, 15 ਹਜ਼ਾਰ ਦੀ ਨਕਦੀ ਤੇ ਅਲਮਾਰੀ 'ਚ ਪਿਆ ਵਾਲੀਆਂ ਦੀ ਇਕ ਜੋੜਾ ਵੀ ਸੜ ਗਿਆ। ਉਨ੍ਹਾਂ ਖੁਦ ਹੀ ਪਾਣੀ ਦੀਆਂ ਬਾਲਟੀਆਂ ਭਰ ਕੇ ਇਸ ਅੱਗ 'ਤੇ ਕਾਬੂ ਪਾਇਆ।