ਪੈਟਰੋਲ ਪੰਪ ਨੇੜਲੇ ਗੋਦਾਮ ''ਚੋਂ ''ਪਟਾਕਿਆਂ'' ਦਾ ਵੱਡਾ ਜ਼ਖ਼ੀਰਾ ਬਰਾਮਦ, ਕਈ ਸਾਲਾਂ ਤੋਂ ਚੱਲ ਰਿਹਾ ਸੀ ਧੰਦਾ

11/08/2020 12:43:03 PM

ਖੰਨਾ (ਵਿਪਨ) : ਖੰਨਾ ਸੀ. ਆਈ. ਏ. ਸਟਾਫ਼ ਦੀ ਟੀਮ ਵੱਲੋਂ ਸ਼ਨੀਵਾਰ ਨੂੰ ਮਲੇਰਕੋਟਲਾ ਰੋਡ 'ਤੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਇਕ ਗਲੀ 'ਚ ਚੱਲ ਰਹੇ ਗੋਦਾਮ 'ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪਟਾਕਿਆਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ : ਰਾਸ਼ਨ ਡੀਪੂ ਤੋਂ ਮਿਲੇ 'ਕਾਲੇ ਛੋਲਿਆਂ' ਵੱਲ ਨਜ਼ਰ ਪੈਂਦੇ ਹੀ ਭੜਕੇ ਲੋਕ, ਵੀਡੀਓ ਵਾਇਰਲ

ਫਿਲਹਾਲ ਪੁਲਸ ਨੇ ਗੋਦਾਮ ਨੂੰ ਸੀਲ ਕਰਕੇ ਪਟਾਕਿਆਂ ਦੀ ਗਿਣਤੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ਼ ਨੂੰ ਸ਼ਨੀਵਾਰ ਨੂੰ ਇਸ ਗੋਦਾਮ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉੱਥੇ ਜਦੋਂ ਛਾਪਾ ਮਾਰਿਆ ਗਿਆ ਤਾਂ ਪਹਿਲਾਂ ਉੱਥੇ ਸਿਰਫ ਲੱਕੜੀ ਅਤੇ ਕੋਲਾ ਹੀ ਮਿਲਿਆ ਪਰ ਪੂਰੀ ਤਲਾਸ਼ੀ ਲੈਣ 'ਤੇ ਲੱਕੜੀ ਦੇ ਭੰਡਾਰ ਪਿੱਛੇ 3 ਕਮਰੇ ਮਿਲੀ, ਜਿਨ੍ਹਾਂ 'ਚੋਂ ਵੱਡੀ ਮਾਤਰਾ 'ਚ ਪਟਾਕਿਆਂ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ : ਡਰੱਗ ਰੈਕਟ 'ਚ ਸਾਬਕਾ ਸਰਪੰਚ ਦੀ ਗ੍ਰਿਫ਼ਤਾਰੀ ਮਗਰੋਂ ਭਖੀ ਸਿਆਸਤ, ਅਕਾਲੀ-ਕਾਂਗਰਸੀ ਆਹਮੋ-ਸਾਹਮਣੇ

ਦੱਸਿਆ ਜਾ ਰਿਹਾ ਹੈ ਕਿ ਗੋਦਾਮ ਦਾ ਮਾਲਕ ਮੌਕੇ 'ਤੇ ਹੀ ਮੌਜੂਦ ਸੀ। ਮੁੱਢਲੀ ਜਾਂਚ ਦੌਰਾਨ ਗੋਦਾਮ 'ਚੋਂ 3-4 ਟਰੱਕ ਪਟਾਕੇ ਹੋਣ ਦੀ ਸੰਭਾਵਨਾ ਲੱਗ ਰਹੀ ਸੀ। ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਸਾਹਮਣੇ ਪੈਟਰੋਲ ਪੰਪ ਅਤੇ ਇਸ ਦੇ ਨਾਲ ਹੀ ਗੋਦਾਮ ਦੇ ਅੰਦਰ ਲੱਕੜੀ ਅਤੇ ਕੋਲੇ ਵਰਗੇ ਜਲਣਸ਼ੀਲ ਪਦਾਰਥ ਹਨ।

ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦਰਿੰਦੇ ਪਿਓ ਨੇ ਟੱਪ ਛੱਡੀਆਂ ਸਾਰੀਆਂ ਹੱਦਾਂ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ


ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਲਾਕੇ 'ਚ ਪਟਾਕਿਆਂ ਦਾ ਇਹ ਗੋਦਾਮ ਚੱਲ ਰਿਹਾ ਸੀ। ਫਿਲਹਾਲ ਪੁਲਸ ਵੱਲੋਂ ਇਸ ਸਬੰਧੀ ਗੋਦਾਮ ਦੇ ਮਾਲਕ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


 

Babita

This news is Content Editor Babita