ਪਟਾਕੇ ਵੇਚਣ ਵਾਲਿਆਂ ਨੂੰ ਜਾਰੀ ਕਰੋ ਲਾਇਸੈਂਸ, ਨਿਯਮ ਸਖ਼ਤੀ ਨਾਲ ਹੋਣ ਲਾਗੂ : ਹਾਈਕੋਰਟ

10/23/2019 1:42:19 AM

ਚੰਡੀਗੜ੍ਹ,(ਹਾਂਡਾ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਸਥਾਈ ਤੌਰ 'ਤੇ ਲਾਇਸੈਂਸ ਬਣਵਾ ਚੁੱਕੇ ਪਟਾਕਾ ਵਿਕਰੇਤਾਵਾਂ ਦੇ ਲਾਇਸੈਂਸ ਰੀਨਿਊ ਕੀਤੇ ਜਾਣ। ਕੋਰਟ ਨੇ ਕਿਹਾ ਕਿ ਕੋਈ ਵੀ ਅਥਾਰਿਟੀ ਸਥਾਈ ਲਾਇਸੈਂਸ ਧਾਰਕਾਂ ਨੂੰ ਪਟਾਕੇ ਵੇਚਣ ਤੋਂ ਨਹੀਂ ਰੋਕ ਸਕਦੀ, ਬਸ਼ਰਤੇ ਕਿ ਉਹ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ। ਨਿਯਮਾਂ ਦੀ ਪਾਲਣਾ ਕਰਵਾਉਣਾ ਅਥਾਰਿਟੀ ਦੀ ਜ਼ਿੰਮੇਵਾਰੀ ਹੈ, ਜਿਸ ਲਈ ਉਹ ਸਖ਼ਤੀ ਕਰ ਸਕਦੀ ਹੈ ਪਰ ਪਟਾਕਿਆਂ ਦੀ ਵਿਕਰੀ 'ਤੇ ਰੋਕ ਨਹੀਂ ਲਾਈ ਜਾ ਸਕਦੀ। ਕੋਰਟ ਨੇ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਪਿਛਲੇ ਹੁਕਮਾਂ ਦੇ ਤਹਿਤ ਕੁਲ ਲਾਇਸੈਂਸਾਂ 'ਚੋਂ 20 ਫ਼ੀਸਦੀ ਲਾਇਸੈਂਸ ਹੀ ਰੀਨਿਊ ਕੀਤੇ ਜਾਣ। ਕੋਰਟ ਨੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਵਜੇ ਤੋਂ 10 ਵਜੇ ਦੇ ਵਿਚਕਾਰ ਤੈਅ ਕੀਤਾ ਹੈ। ਉਕਤ ਹੁਕਮ ਗੁਰਪੁਰਬ 'ਤੇ ਵੀ ਲਾਗੂ ਹੋਣਗੇ।