ਝੁੱਗੀਆਂ ਨੂੰ ਅੱਗ ਲੱਗਣ ਕਾਰਨ ਫਟੇ ਤਿੰਨ ਸਿਲੰਡਰ ਤਾਂ ਹੋਇਆ ਵੱਡਾ ਧਮਾਕਾ, ਬੇਘਰ ਹੋਏ ਪ੍ਰਵਾਸੀ ਮਜ਼ਦੂਰ

04/30/2021 5:08:50 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਸੱਚਦੇਵਾ ਗੈਸ ਏਜੰਸੀ ਵਾਲੀ ਗਲੀ ’ਚ ਰੇਲਵੇ ਲਾਈਨਾਂ ਨੇੜੇ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਦੀਆਂ ਝੁੱਗੀਆਂ-ਝੌਪੜੀਆਂ ’ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਤਿੰਨ ਸਿਲੰਡਰ ਵੀ ਅੱਗ ਦੀ ਚਪੇਟ ’ਚ ਆ ਕੇ ਫੱਟ ਗਏ, ਜਿਸ ਨਾਲ ਅੱਗ ਹੋਰ ਭੜਕ ਗਈ ਅਤੇ ਸਾਰੀਆਂ ਝੁੱਗੀਆਂ ਨੂੰ ਹੀ ਆਪਣੀਆਂ ਲਪਟਾਂ ’ਚ ਲੈ ਲਿਆ। ਇੱਥੇ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਕਿਉਂਕਿ ਅੱਗ ਲਗਣ ਸਮੇਂ ਪ੍ਰਵਾਸੀ ਮਜਦੂਰ ਪਰਿਵਾਰ ਦੇ ਲੋਕ ਖੇਤਾਂ ’ਚ ਕੰਮ ’ਚ ਰੁੱਝੇ ਹੋਏ ਸਨ ਅਤੇ ਪਰਿਵਾਰ ਦੇ ਬੱਚੇ ਖ਼ੇਤਾਂ ’ਚ ਖੇਡ ਰਹੇ ਸਨ। ਮੌਕੇ ’ਤੇ ਪਹੁੰਚੀਆਂ ਫਾਇਰ ਬਿ੍ਰਗੇਡ ਦੀਆਂ ਦੋ ਗੱਡੀਆਂ ਦੇ ਫਾਇਰ ਕਰਮਚਾਰੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਉਧਰ ਮੌਕੇ ’ਤੇ ਪਰਿਵਾਰਕ ਮੈਂਬਰਾਂ ਦਾ ਹਾਲ ਰੋ-ਰੋ ਕੇ ਬੁਰਾ ਹੋ ਗਿਆ ਸੀ।

ਇਹ ਵੀ ਪੜ੍ਹੋ : ਬਦਲੀਆਂ ਤੋਂ ਭੜਕੇ ਅਧਿਆਪਕ ਪੈਟਰੋਲ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ, ਆਤਮਦਾਹ ਦੀ ਦਿੱਤੀ ਧਮਕੀ

ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਚਾਨਕ ਸਵੇਰੇ 11 ਵਜੇ ਝੁੱਗੀਆਂ ’ਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਣ ਸਪੱਸ਼ਟ ਨਹੀਂ ਹੋ ਸਕਿਆ। ਅੱਗ ਦੀ ਲਪੇਟ ’ਚ ਤਿੰਨ ਸਿਲੰਡਰ ਵੀ ਆ ਗਏ, ਜਿਸ ਨਾਲ ਹਾਦਸਾ ਹੋਰ ਵੱਡਾ ਰੂਪ ਧਾਰਨ ਕਰ ਗਿਆ। ਸਭ ਕੁੱਝ ਹੀ ਸੜ ਕੇ ਸਵਾਹ ਹੋ ਗਿਆ ਅਤੇ 8 ਝੁੱਗੀਆਂ ਸੜਨ ਕਰਕੇ ਉਹ ਲੋਕ ਬੇਘਰ ਹੋ ਗਏ ਹਨ। ਇਸ ਮੌਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਵੀ ਕੀਤੀ।

ਇਹ ਵੀ ਪੜ੍ਹੋ : ਸਰਕਾਰੀ ਸਿਹਤ ਸੇਵਾਵਾਂ ਦੀ ਮਾੜੀ ਹਾਲਤ ਲਈ ਬਾਦਲ ਅਤੇ ਕੈਪਟਨ ਜ਼ਿੰਮੇਵਾਰ : ਚੀਮਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Anuradha

This news is Content Editor Anuradha