ਧੂਰੀ 'ਚ ਅੱਧੀ ਰਾਤ ਮਚੀ ਤੜਥੱਲੀ, ਗੂੰਜੇ ਸਾਇਰਨ (ਵੀਡੀਓ)

11/02/2020 10:43:11 AM

ਧੂਰੀ (ਦਵਿੰਦਰ) : ਧੂਰੀ 'ਚ ਬੀਤੀ ਅੱਧੀ ਰਾਤ ਉਸ ਵੇਲੇ ਤੜਥੱਲੀ ਮਚ ਗਈ, ਜਦੋਂ ਗੁਰਬਖ਼ਸ਼ ਬੇਕਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਦੀ ਪੁਲਸ ਨਾਲ ਹੱਥੋਪਾਈ, ਅਸਲੇ ਸਣੇ 2 ਗ੍ਰਿਫ਼ਤਾਰ 

ਜਾਣਕਾਰੀ ਮੁਤਾਬਕ ਉਂਝ ਤਾਂ ਇਹ ਦੁਕਾਨ ਦੇਰ ਰਾਤ ਤੱਕ ਬੰਦ ਹੁੰਦੀ ਹੈ ਪਰ ਕੱਲ੍ਹ ਐਤਵਾਰ ਹੋਣ ਕਾਰਨ ਜਲਦੀ ਦੁਕਾਨ ਬੰਦ ਕਰ ਦਿੱਤੀ ਗਈ। ਇਸ ਤੋਂ ਬਾਅਦ ਰਾਤ ਸਮੇਂ ਜਦੋਂ ਦੁਕਾਨ ਦੇ ਮਾਲਕ ਨੂੰ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ, ਉਸ ਸਮੇਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ।

ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਅਹਿਮ ਖ਼ੁਲਾਸੇ, ਪਤਨੀ ਬੋਲੀ ਹਨ੍ਹੇਰੇ 'ਚ ਤੀਰ ਚਲਾ ਰਹੀ ਪੁਲਸ (ਵੀਡੀਓ)

ਬੇਕਰੀ ਮਾਲਕ ਦਾ ਕਹਿਣਾ ਹੈ ਕਿ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਉਨ੍ਹਾਂ ਨੇ ਬਹੁਤ ਸਾਰਾ ਸਮਾਨ ਦੁਕਾਨ ਅੰਦਰ ਰੱਖਿਆ ਹੋਇਆ ਸੀ, ਜੋ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਦੌਰਾਨ ਉਨ੍ਹਾਂ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : PGI ਚੰਡੀਗੜ੍ਹ 'ਚ ਅੱਜ ਤੋਂ ਸ਼ੁਰੂ ਹੋਈ OPD, ਪਹਿਲੇ ਦਿਨ ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)

Babita

This news is Content Editor Babita