ਸ਼ੈਲਰ ਦੇ ਬਾਰਦਾਨੇ ਵਾਲੇ ਗੋਦਾਮ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

10/26/2022 12:21:50 PM

ਕੁਰਾਲੀ (ਬਠਲਾ) : ਸਥਾਨਕ ਲਕਸ਼ਮੀ ਰਾਈਸ ਮਿੱਲ ਦੇ ਗੋਦਾਮ ’ਚ ਆਤਿਸ਼ਬਾਜ਼ੀ ਕਾਰਨ ਅੱਗ ਲੱਗ ਗਈ, ਜਿਸ ਕਾਰਨ ਉੱਥੇ ਪਿਆ ਲੱਖਾਂ ਰੁਪਏ ਦਾ ਬਾਰਦਾਨਾ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਲਕਸ਼ਮੀ ਰਾਈਸ ਮਿੱਲ ਦੇ ਮਾਲਕ ਵਿਜੇ ਪਾਲ ਬਾਂਸਲ ਨੇ ਦੱਸਿਆ ਕਿ ਮਿੱਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇਖਣ ’ਤੇ ਪਤਾ ਲੱਗਿਆ ਕਿ ਰਾਤ 10.30 ਵਜੇ ਇਕ ਹਵਾਈ ਉਨ੍ਹਾਂ ਦੇ ਗੋਦਾਮ ਦੇ ਨੇੜੇ ਆ ਡਿੱਗੀ, ਜਿਸ ਕਾਰਨ ਹੌਲੀ-ਹੌਲੀ ਅੱਗ ਅੱਗੇ ਵਧਦੀ ਰਹੀ।

 ਡੇਢ ਵਜੇ ਤਕ ਅੱਗ ਪੂਰੀ ਤਰ੍ਹਾਂ ਫੈਲ ਗਈ। ਸ਼ੈਲਰ ’ਚ ਸੁੱਤੇ ਹੋਏ ਵਿਅਕਤੀਆਂ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਨੇ ਇਸਦੀ ਸੂਚਨਾ ਮੈਨੂੰ ਦਿੱਤੀ। ਇਸ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਦਾ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Babita

This news is Content Editor Babita