ਲੁਧਿਆਣਾ : ਕੱਪੜੇ ਦੀਆਂ 3 ਫੈਕਟਰੀਆਂ 'ਚ ਮਚੇ ਅੱਗ ਦੇ ਭਾਂਬੜ, ਵੱਡਾ ਨੁਕਸਾਨ (ਵੀਡੀਓ)

06/14/2019 10:16:29 AM

ਲੁਧਿਆਣਾ (ਨਰਿੰਦਰ) : ਸ਼ਹਿਰ ਦੇ ਨੂਰਾ ਵਾਲਾ ਰੋਡ 'ਤੇ ਸਥਿਤ ਕੱਪੜੇ ਦੀਆਂ 3 ਫੈਕਟਰੀਆਂ 'ਚ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਦੀਆਂ 25 ਤੋਂ 30 ਦੇ ਕਰੀਬ ਗੱਡੀਆਂ ਪੁੱਜ ਚੁੱਕੀਆਂ ਹਨ।

ਦੱਸ ਦੇਈਏ ਕਿ ਨੂਰਵਾਲਾ ਰੋਡ 'ਤੇ ਪਹਿਲਾਂ ਕੱਪੜੇ ਦੀਆਂ 2 ਫੈਕਟਰੀਆਂ ਨੂੰ ਅੱਗ ਲੱਗੀ, ਜੋ ਕਿ ਤੀਜੀ ਫੈਕਟਰੀ ਤੱਕ ਵੀ ਪੁੱਜ ਗਈ। ਅੱਗ ਲੱਗਣ ਕਾਰਨ ਫੈਕਟਰੀਆਂ 'ਚੋਂ ਅੱਗ ਦੇ ਭਾਂਬੜ ਨਿਕਲ ਰਹੇ ਹਨ ਅਤੇ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ।

ਫਿਲਹਾਲ ਅੱਗ 'ਤੇ ਕਾਬੂ ਪਾਉਣ ਲਈ ਖੰਨਾ, ਸਮਰਾਲਾ, ਜਗਰਾਓਂ, ਨਵਾਂਸ਼ਹਿਰ, ਫਗਵਾੜਾ ਅਤੇ ਮੁੱਲਾਂਪੁਰ ਤੋਂ ਪਾਣੀ ਦੀਆਂ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ।

Babita

This news is Content Editor Babita