ਦਿੱਲੀ ਦੇ ਲੋਕ ਨਾਇਕ ਭਵਨ ''ਚ ਲੱਗੀ ਭਿਆਨਕ ਅੱਗ, 1984 ਦੇ ਦਸਤਾਵੇਜ਼ ਸੜਨ ਦਾ ਖਦਸ਼ਾ!

07/24/2017 6:55:00 PM

ਨਵੀਂ ਦਿੱਲੀ— ਦਿੱਲੀ ਦੇ ਲੋਕ ਨਾਇਕ ਭਵਨ ਵਿਚ ਅੱਜ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੀਆਂ 26 ਗੱਡੀਆਂ ਮੌਕੇ 'ਤੇ ਮੌਜੂਦ ਹਨ। ਅੱਗ ਬਿਲਡਿੰਗ ਦੀ ਚੌਥੀ ਮੰਜ਼ਿਲ 'ਤੇ ਲੱਗੀ ਹੈ। ਇਮਾਰਤ ਵਿਚੇ ਫਸੇ ਸਾਰੇ ਲੋਕਾਂ ਨੂੰ ਫਿਲਹਾਲ ਬਚਾਅ ਲਿਆ ਗਿਆ ਹੈ। ਅੱਗ ਵਿਚ 1984 ਦੇ ਦਸਤਾਵੇਜ਼ ਸੜਨ ਦਾ ਵੀ ਖਦਸ਼ਾ ਹੈ। 
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਅੱਜ ਦੁਪਹਿਰ 3:45 ਵਜੇ ਦੇ ਆਸ-ਪਾਸ ਲੱਗੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਇਮਾਰਤ ਵਿਚ ਈ. ਡੀ. ਅਤੇ ਆਮਦਨ ਟੈਕਸ ਵਿਭਾਗ ਦੇ ਆਫਿਸ ਹਨ। ਲੋਕ ਨਾਇਕ ਭਵਨ ਖਾਨ ਮਾਰਕੀਟ ਦੇ ਨੇੜੇ ਸਥਿਤ ਹੈ। ਇਸ ਇਮਾਰਤ ਵਿਚ ਕੇਂਦਰ ਸਰਕਾਰ ਦੇ ਕਈ ਦਫਤਰ ਸਥਿਤ ਹਨ। ਇਸ ਇਮਾਰਤ ਵਿਚ ਸੀ. ਬੀ. ਆਈ., ਇਨਫੋਰਸਮੈਂਟ ਅਤੇ ਹੋਰ ਸਰਕਾਰੀ ਦਫਤਰ ਮੌਜੂਦ ਹਨ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਦਫਤਰ ਵੀ ਇਸ ਇਮਾਰਤ ਦੀ ਪੰਜਵੀਂ ਮੰਜ਼ਿਲ 'ਤੇ ਹੈ। ਅੱਗ ਵਿਚ ਫਸੇ ਸਾਰੇ ਲੋਕਾਂ ਨੂੰ ਫਿਲਹਾਲ ਬਚਾਅ ਲਿਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੇ ਕੰਮ ਵਿਚ ਜੁਟੀਆਂ ਹੋਈਆਂ ਹਨ।