ਦੀਵਾਲੀ ਮੌਕੇ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀ ਮੁਸਤੈਦੀ ਸਦਕਾ ਵੱਡਾ ਹਾਦਸਾ ਟਲਿਆ

10/25/2022 8:13:56 PM

ਫਗਵਾੜਾ (ਜਲੋਟਾ) : ਬੀਤੀ ਰਾਤ ਹੁਸ਼ਿਆਰਪੁਰ ਰੋਡ ਵਿਖੇ ਸਬਜ਼ੀ ਮੰਡੀ ਦੇ ਲਾਗੇ ਉਸ ਵੇਲੇ ਹਫੜਾ-ਦਜੜੀ ਮੱਚ ਗਈ ਜਦੋਂ ਐੱਲ. ਪੀ. ਜੀ. ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦੇ ਹੀ ਫਗਵਾੜਾ ਫਾਇਰ ਬ੍ਰਿਗੇਡ ਦੇ ਫਾਇਰ ਟੈਂਡਰ ਸਮੇਤ ਫਾਇਰ ਟੀਮ ਮੌਕੇ 'ਤੇ ਪੁੱਜੀ ਅਤੇ ਇਸ ਤੋਂ ਪਹਿਲਾਂ ਕਿ ਕੋਈ ਵੱਡਾ ਹਾਦਸਾ ਵਾਪਰਦਾ ਟੀਮ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਮੁਕੇਰੀਆਂ 'ਚ ਕੋਲੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਫਗਵਾੜਾ 'ਚ ਦੀਵਾਲੀ ਮੌਕੇ ਵੱਖ-ਵੱਖ 5 ਥਾਵਾਂ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਫਗਵਾੜਾ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਮੁਹੱਲਾ ਧਰਮਕੋਟ ਵਿਖੇ ਰਾਤ 8:36 ਵਜੇ ਦੇ ਕਰੀਬ ਖਾਲੀ ਪਲਾਟ 'ਚ ਪਏ ਸਾਮਾਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਪਹਿਲਾਂ ਰਾਤ 8:06 ਵਜੇ ਦੇ ਕਰੀਬ ਹੁਸ਼ਿਆਰਪੁਰ ਰੋਡ ਦੀ ਸਬਜ਼ੀ ਮੰਡੀ ਵਿਖੇ ਸ਼ੈੱਡ ਵਾਲੀ ਇਕ ਦੁਕਾਨ ਦੀ ਤਰਪੈਲ ਨੂੰ ਅਚਾਨਕ ਅੱਗ ਲੱਗ ਗਈ ਸੀ। ਇਨ੍ਹਾਂ ਦੋਵਾਂ ਥਾਵਾਂ ਤੇ ਫਗਵਾੜਾ ਫਾਇਰ ਬ੍ਰਿਗੇਡ ਦੀਆ ਟੀਮਾਂ ਵੱਲੋਂ ਸਮੇਂ ਸਿਰ ਪੁੱਜ ਕੇ ਅੱਗ ਨੂੰ ਫਾਇਰ ਟੈਂਡਰ ਦੀ ਵਰਤੋਂ ਕਰ ਪਾਣੀ ਦਾ ਛਿੜਕਾਅ ਕਰਦੇ ਹੋਏ ਕਾਬੂ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਫਗਵਾੜਾ ਦੇ ਚਾਚੋਕੀ ਇਲਾਕੇ 'ਚ ਇਕ ਖਾਲੀ ਪਲਾਟ 'ਚ ਪਏ ਕਬਾੜ ਦੇ ਸਾਮਾਨ ਨੂੰ ਅਚਾਨਕ ਅੱਗ ਲੱਗ ਗਈ ਜਿਸ ਨੂੰ ਮੌਕੇ ਤੇ ਪੁੱਜ ਕੇ ਫਗਵਾੜਾ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਬੂ ਕੀਤਾ । ਉਨ੍ਹਾਂ ਦੱਸਿਆ ਕਿ ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਮੁਹੱਲਾ ਸੰਧੂਰਾ ਦੇਵੀ ਵਿਖੇ ਭਾਂਡਿਆਂ ਦੀ ਇਕ ਦੁਕਾਨ ਚ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਫਗਵਾੜਾ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪੁੱਜ ਅੱਗ ਨੂੰ ਕਾਬੂ ਕਰ ਲਿਆ ਸੀ।

Anuradha

This news is Content Editor Anuradha