ਦੀਵਾਲੀ ਵਾਲੀ ਰਾਤ ਜਗਰਾਓਂ ਦੇ ਘਰ ’ਚ ਪਟਾਕਿਆਂ ਕਰਕੇ ਮਚੇ ਅੱਗ ਦੇ ਭਾਂਬੜ, ਕੁੱਝ ਸਮੇਂ ’ਚ ਰਾਖ ਹੋ ਗਿਆ ਲੱਖਾਂ ਦਾ ਸਮਾਨ

10/25/2022 11:43:59 AM

ਜਗਰਾਓਂ (ਰਾਜ) : ਦੀਵਾਲੀ ਦੀ ਰਾਤ ਚੱਲ ਰਹੇ ਪਟਾਕਿਆਂ ਕਾਰਨ ਜਗਰਾਓਂ ਦੇ ਈਸ਼ਰ ਚੌਂਕ ਨੇੜੇ ਮੁਹੱਲਾ ਇਦਲਪੂਰਾ 'ਚ ਇਕ ਬੰਦ ਪਏ ਘੜ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਘਰ 'ਚ ਲੱਗੀ ਅੱਗ ਹੌਲੀ-ਹੌਲੀ ਜ਼ਿਆਦਾ ਭੜਕ ਗਈ ਕਿਉਂਕਿ ਘਰ 'ਚ ਲੱਖਾਂ ਰੁਪਏ ਦੇ ਪੁਰਾਣੇ ਕੱਪੜੇ ਪਏ ਹੋਏ ਸਨ। ਇਨ੍ਹਾਂ ਕੱਪੜਿਆਂ ਕਾਰਨ ਅੱਗ ਨੇ ਜ਼ਿਆਦਾ ਜ਼ੋਰ ਫੜ੍ਹ ਲਿਆ ਪਰ ਮੁਹੱਲੇ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ- ਬਠਿੰਡਾ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਦੀਵਾਲੀ ਮੌਕੇ ਤਿੰਨ ਵਿਅਕਤੀਆਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

ਅੱਗ ਇੰਨੀ ਭਿਆਨਕ ਸੀ ਕਿ ਇਸ ਦਾ ਧੂੰਆ ਦੂਰ-ਦੂਰ ਤੱਕ ਨਜ਼ਰ ਆ ਰਿਹਾ ਸੀ। ਦੱਸ ਦੇਈਏ ਕਿ ਘਰ ਦੇ ਮਾਲਕ ਖੱਦਰ ਭੰਡਾਰ ਦਾ ਕੰਮ ਕਰਦੇ ਹਨ ਤੇ ਲੋਕ ਉਨ੍ਹਾਂ ਕੋਲੋਂ ਨਵੇਂ ਕੱਪੜੇ ਖ਼ਰੀਦ ਕੇ ਪੁਰਾਣੇ ਕੱਪੜੇ ਦੇ ਜਾਂਦਾ ਹਨ। ਇਸੇ ਕਾਰਨ ਉਨ੍ਹਾਂ ਦੇ ਘਰ ਪੁਰਾਣੇ ਕੱਪੜੇ ਦਾ ਵੱਡਾ ਸਟਾਕ ਪਿਆ ਹੋਇਆ ਸੀ। ਪਰ ਤੜਕੇ ਲੱਗੀ ਇਸ ਭਿਆਨਕ ਅੱਗ ਨਾਲ ਸਾਰੇ ਕੱਪੜੇ ਸੜ ਕੇ ਸੁਆਹ ਹੋ ਗਏ ਅਤੇ ਨਾਲ ਘਰਾਂ ਤੱਕ ਅੱਗ ਫੈਲਣ ਤੋਂ ਪਹਿਲਾਂ ਹੀ ਮੁਹੱਲਾ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦੇ ਕੇ ਇਸ ਅੱਗ ਨੂੰ ਫੈਲਣ ਤੋਂ ਬਚਾ ਲਿਆ। ਇਸ ਬਾਰੇ ਗੱਲ ਕਰਦਿਆਂ ਘਰ ਦੇ ਮਾਲਕ ਨੇ ਕਿਹਾ ਕਿ ਉਹ ਖੱਦਰ ਭੰਡਾਰ ਤੋਂ ਖ਼ਰੀਦਿਆਂ ਪੁਰਾਣਾ ਕੱਪੜਾ ਜ਼ਿਆਦਾਤਰ ਘਰ ਹੀ ਰੱਖਦੇ ਸਨ ਪਰ ਇਸ ਅੱਗ ਕਾਰਨ ਉਨ੍ਹਾਂ ਦਾ ਲੱਖਾਂ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto