ਦੋ ਪਿੰਡਾਂ ਦਾ 100 ਏਕੜ ਨਾੜ ਹੋਇਆ ਅਗਨ ਭੇਂਟ, ਫਾਇਰ ਬਿਗ੍ਰੇਡ ਦੀ ਫਿਰ ਰੜਕੀ ਘਾਟ

04/20/2018 5:03:32 PM

ਤਲਵੰਡੀ ਭਾਈ (ਗੁਲਾਟੀ) : ਸ਼ੁੱਕਰਵਾਰ ਦੁਪਹਿਰ ਸਮੇਂ ਪਿੰਡ ਕੋਟਲਾ ਅਤੇ ਝੰਡੇਆਣਾ ਪੱਛਮੀ 'ਚ ਬਿਜਲੀ ਦੀ ਲਾਈਨ ਤੋਂ ਸਪਾਰਕ ਨਾਲ 100 ਏਕੜ ਦੇ ਕਰੀਬ ਕਣਕ ਦਾ ਨਾੜ ਸੜ ਜਾਣ ਦੀ ਖ਼ਬਰ ਹੈ। ਦੱਸਿਆ ਜਾਦਾ ਹੈ ਕਿ ਅੱਗ ਦੀ ਸ਼ੁਰੂਆਤ ਪਿੰਡ ਕੋਟ ਕਰੋੜ ਕਲਾਂ ਦੇ ਬਿਜਲੀ ਘਰ ਨੇੜੇ ਇਕ ਟਰਾਸਫਾਰਮ ਤੋਂ ਪਈ ਚਿੰਗਾੜੀ ਤੋਂ ਹੋਈ। ਅੱਜ ਚੱਲ ਰਹੀ ਤੇਜ਼ ਹਵਾ ਕਰਕੇ ਅੱਗ ਬਹੁਤ ਤੇਜ਼ੀ ਨਾਲ ਅੱਗੇ ਵੱਧਦੀ ਹੋਈ ਪਿੰਡ ਕੋਟ ਕਰੋੜ ਖੁਰਦ ਅਤੇ ਝੰਡੇਆਣਾ ਪੱਛਮੀ ਵਿਚ ਜਾ ਵੜੀ, ਜਿੱਥੇ ਕਈ ਪਿੰਡਾਂ ਦੇ ਲੋਕਾਂ ਨੇ ਰਲਕੇ ਭਾਰੀ ਜੱਦੋ ਜਹਿਦ ਪਿੱਛੋਂ ਇਸ ਅੱਗ 'ਤੇ ਕਾਬੂ ਪਾਇਆ।
ਇਸ ਅੱਗ ਦੀ ਲਪੇਟ ਵਿੱਚ ਪਿੰਡ ਕੋਟ ਕਰੋੜ ਖੁਰਦ ਦੇ ਕਿਸਾਨ ਪਾਲ ਸਿੰਘ ਗਿੱਲ, ਬਸੰਤ ਸਿੰਘ, ਰਘਬੀਰ ਸਿੰਘ, ਸਾਧੂ ਸਿੰਘ, ਬਾਬੂ ਸਿੰਘ, ਗੁਰਦੇਵ ਸਿੰਘ ਆਦਿ ਕਿਸਾਨਾਂ ਦਾ ਨਾੜ ਆਇਆ।
ਫਾਇਰ ਬਿਗ੍ਰੇਡ ਦੀ ਘਾਟ ਫਿਰ ਰੜਕੀ
ਅੱਜ ਵਾਪਰੀ ਇਸ ਘਟਨਾ ਕਰਕੇ ਇਲਾਕੇ ਵਿਚ ਫਾਇਰ ਬਿਗ੍ਰੇਡ ਦੀ ਘਾਟ ਫਿਰ ਰੜਕੀ। ਜਿਲਾ ਪ੍ਰਸ਼ਾਸਨ ਫ਼ਿਰੋਜ਼ਪੁਰ ਅੱਗੇ ਲੰਮੇ ਸਮੇਂ ਤੋਂ ਫਾਇਰ ਬਿਗ੍ਰੇਡ ਦੀ ਕਮੀ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਦੀ ਸ਼ਿਕਾਇਤਾ ਕੀਤੀਆਂ ਗਈਆਂ ਹਨ। ਪ੍ਰੰਤੂ ਜ਼ਿਲਾ ਪ੍ਰਸ਼ਾਸਨ ਫ਼ਿਰੋਜ਼ਪੁਰ ਲੋਕਾਂ ਨੂੰ ਮੁਆਵਜ਼ੇ ਜ਼ਰੂਰ ਦੇ ਸਕਦਾ ਹੈ ਪ੍ਰੰਤੂ ਤਲਵੰਡੀ ਭਾਈ 'ਚ ਫਾਇਰ ਬਿਗ੍ਰੇਡ 'ਚ ਪ੍ਰਬੰਧ ਕਰਨ ਵਿਚ ਅਸਫ਼ਲ ਰਿਹਾ ਹੈ।