ਸਕਿਓਰਿਟੀ ਗਾਰਡ ਨੇ ਤੇਜ਼ਧਾਰ ਹਥਿਆਰ ਨਾਲ ਕੁੱਤੇ ’ਤੇ ਕੀਤਾ ਵਾਰ, ਕੇਸ ਦਰਜ

10/20/2022 1:23:13 PM

ਲੁਧਿਆਣਾ (ਰਾਜ) : ਥਾਣਾ ਸਰਾਭਾ ਨਗਰ ਦੀ ਪੁਲਸ ਨੇ ਸਕਿਓਰਿਟੀ ਗਾਰਡ ਦੇ ਖ਼ਿਲਾਫ਼ ਕੁੱਤੇ ਨੂੰ ਬੇਰਹਿਮੀ ਨਾਲ ਮਾਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਨੀ ਸਿੰਘ ਪੁਲਸ ਨੂੰ ਦੱਸਿਆ ਕਿ ਉਹ ਹੈਲਪ ਫਾਰ ਐਨੀਮਲਜ਼ ਸੰਸਥਾ ਦਾ ਪ੍ਰਧਾਨ ਹੈ।

ਉਸ ਨੂੰ ਕਿਸੇ ਦੋਸਤ ਨੇ ਕਾਲ ਕਰ ਕੇ ਦੱਸਿਆ ਕਿ ਇਕ ਅਣਪਛਾਤੇ ਸਕਿਓਰਿਟੀ ਗਾਰਡ ਨੇ ਬੀ. ਆਰ. ਐੱਸ. ਨਗਰ ’ਚ ਘੁੰਮ ਰਹੇ ਅਵਾਰਾ ਕੁੱਤੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸ ਨੇ ਬੜੀ ਹੀ ਬੇਰਹਿਮੀ ਨਾਲ ਉਸ ਦੇ ਨੱਕ ’ਤੇ ਹਮਲਾ ਕੀਤਾ, ਜਿਸ ਕਾਰਨ ਕੁੱਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਗਾਰਡ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

Babita

This news is Content Editor Babita