ਵਿਆਹ ਦੇ 10 ਦਿਨਾਂ ਬਾਅਦ ਪਤੀ ਨੇ ਦਿਖਾਇਆ ਅਸਲੀ ਰੰਗ, ਚਕਨਾਚੂਰ ਹੋਏ ਦੁਲਹਨ ਦੇ ਸੁਪਨੇ (ਤਸਵੀਰਾਂ)

05/04/2016 3:05:41 PM

ਗੁਰਦਾਸਪੁਰ (ਵਿਨੋਦ) : ਹਰ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਉਸ ਦਾ ਜੀਵਨ ਸਾਥੀ ਉਸ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ ਪਰ ਜਦੋਂ ਇਸ ਦੇ ਉਲਟ ਪਤੀ ਉਸ ਨੂੰ ਮਿਲ ਜਾਂਦਾ ਹੈ ਤਾਂ ਕੁੜੀ ਦੇ ਸੁਪਨੇ ਪਲਾਂ ''ਚ ਚਕਨਾਚੂਰ ਹੋ ਜਾਂਦੇ ਹਨ। ਕੁਝ ਅਜਿਹਾ ਹੀ ਗੁਰਦਾਸਪੁਰ ਦੀ ਰਹਿਣ ਵਾਲੀ ਮੇਨਕਾ ਨਾਲ ਵੀ ਹੋਇਆ, ਜਿਸ ਦੇ ਪਤੀ ਨੇ ਵਿਆਹ ਦੇ 10 ਦਿਨਾਂ ਬਾਅਦ ਹੀ ਅਸਲੀ ਰੰਗ ਦਿਖਾ ਦਿੱਤਾ। 
ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਕਾਹਨੂੰਵਾਲ ਰੋਡ ਵਾਸੀ ਰਾਮ ਲਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ''ਚ ਦੱਸਿਆ ਕਿ ਉਸ ਨੇ ਆਪਣੀ ਬੇਟੀ ਮੇਨਕਾ ਦਾ ਵਿਆਹ 13 ਫਰਵਰੀ, 2015 ਨੂੰ ਭਰੋਇਆ ਮੁਹੱਲਾ ਪਠਨਾਕੋਟ ਦੇ ਗੌਰਵ ਕੇਸ਼ਵ ਨਾਲ ਕੀਤਾ ਸੀ। ਗੌਰਵ ਕਾਫੀ ਸਮੇਂ ਤੋਂ ਕੈਨੇਡਾ ਰਹਿ ਰਿਹਾ ਸੀ ਅਤੇ ਵਿਆਹ ਤੋਂ 10 ਦਿਨਾਂ ਬਾਅਦ ਵੀ ਕੈਨੇਡਾ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਮੇਨਕਾ ਨੂੰ ਫੋਨ ਕਰਕੇ ਵਰਨਾ ਗੱਡੀ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਉਸ ਨੂੰ ਗੱਡੀ ਨਹੀਂ ਮਿਲੀ ਤਾਂ ਉਹ ਉਸ ਨੂੰ ਛੱਡ ਦੇਵੇਗਾ।ਰਾਮ ਲਾਲ ਮੁਤਾਬਕ ਉਸ ਨੇ ਆਪਣੀ ਬੇਟੀ ਦੇ ਵਿਆਹ ''ਚ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਸੀ, ਇਸ ਦੇ ਬਾਵਜੂਦ ਵੀ ਮੇਨਕਾ ਦੇ ਸਹੁਰੇ ਉਸ ਨੂੰ ਦਾਜ ਲਿਆਉਣ ਲਈ ਪਰੇਸ਼ਾਨ ਕਰਦੇ ਰਹੇ। ਇਹ ਸਾਰੀਆਂ ਗੱਲਾਂ ਮੇਨਕਾ ਆਪਣੇ ਪੇਕੇ ਪਰਿਵਾਰ ਨੂੰ ਸਮੇਂ-ਸਮੇਂ ''ਤੇ ਦੱਸਦੀ ਰਹੀ ਪਰ ਸਹੁਰਿਆਂ ਨੇ ਉਸ ਨੂੰ ਤੰਗ ਕਰਨਾ ਨਹੀਂ ਛੱਡਿਆ। 
ਅਖੀਰ ''ਚ ਮੇਨਕਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ''ਤੇ ਡੂੰਘੀ ਜਾਂਚ ਕਰਨ ਤੋਂ ਬਾਅਦ ਮਨੇਕਾ ਦੇ ਪਤੀ ਗੌਰਵ ਕੇਸ਼ਵ, ਸੱਸ ਆਸ਼ਾ ਰਾਣੀ ਅਤੇ ਸਹੁਰੇ ਬਲਦੇਵ ਰਾਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਰਦਜ ਕਰ ਲਿਆ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਹਨ ਅਤੇ ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ। 

Babita Marhas

This news is News Editor Babita Marhas