ਵਿਆਹੁਤਾ ਨੂੰ ਦਾਜ ਦੀ ਖ਼ਾਤਰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ’ਚ ਪਤੀ ਨਾਮਜ਼ਦ

05/17/2023 4:20:12 PM

ਗੁਰਦਾਸਪੁਰ (ਹਰਮਨ, ਵਿਨੋਦ) : ਥਾਣਾ ਕਾਹਨੂੰਵਾਨ ਦੀ ਪੁਲਸ ਨੇ ਵਿਆਹੁਤਾ ਨੂੰ ਦਾਜ ਦੀ ਖ਼ਾਤਰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ’ਚ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨੇਹਾ ਕੁਮਾਰੀ ਨੇ ਦੱਸਿਆ ਕਿ ਉਸਦਾ ਵਿਆਹ 8 ਨਵੰਬਰ 2021 ਨੂੰ ਰਾਹੁਲ ਸ਼ਰਮਾ ਨਾਲ ਹੋਇਆ ਸੀ, ਜਿਨ੍ਹਾਂ ਦੀ ਇਕ 7 ਮਹੀਨੇ ਦੀ ਧੀ ਹੈ। ਵਿਆਹ ਤੋਂ ਬਾਅਦ ਉਸਦਾ ਪਤੀ ਰਾਹੁਲ ਸ਼ਰਮਾ ਦਾਜ ਦੀ ਖ਼ਾਤਰ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ।

ਰਾਹੁਲ ਸ਼ਰਮਾ ਨੇ ਨੇਹਾ ਕੁਮਾਰੀ ਦੀ ਕੁੱਟਮਾਰ ਕਰ ਕੇ ਉਸਨੂੰ ਬੱਚੀ ਸਮੇਤ ਘਰੋਂ ਕੱਢ ਦਿੱਤਾ ਜੋ ਹੁਣ ਆਪਣੇ ਪੇਕੇ ਘਰ ਰਹਿ ਰਹੀ ਹੈ। ਪੁਲਸ ਨੇ ਨੇਹਾ ਕੁਮਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਰਾਹੁਲ ਸ਼ਰਮਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
 

Babita

This news is Content Editor Babita