ਵਿਦੇਸ਼ ਭੇਜਣ ਦੇ ਨਾਂ ''ਤੇ 30 ਲੱਖ ਦੀ ਠੱਗੀ

01/27/2024 2:49:41 PM

ਨਾਭਾ (ਖੁਰਾਣਾ) : ਸਦਰ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਪਤੀ-ਪਤਨੀ ਦੇ ਖ਼ਿਲਾਫ਼ ਕੇਸ ਦਰਜ ਕੀਤਾ। ਮੁਲਜ਼ਮਾਂ ਦੀ ਪਛਾਣ ਪਵਿੱਤਰ ਸਿੰਘ ਪੁੱਤਰ ਸੁਰਜੀਤ ਸਿੰਘ, ਹਰਪ੍ਰੀਤ ਕੌਰ ਪਤਨੀ ਪਵਿੱਤਰ ਸਿੰਘ ਵਾਸੀ ਪਿੰਡ ਖਨੋਰੀ ਕਲਾ ਜ਼ਿਲ੍ਹਾ ਸੰਗਰੂਰ ਵੱਜੋ ਹੋਈ। ਜਾਣਕਾਰੀ ਅਨੁਸਾਰ ਦੋਸ਼ੀਆਂ ਨੇ ਮੁੱਦਈ ਦੀ ਕੁੜੀ ਅਮਨਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਲੈ ਲਏ।

ਬਾਅਦ ਵਿੱਚ ਨਾਂ ਤਾਂ ਕੁੜੀ ਨੂੰ ਵਿਦੇਸ਼ ਭੇਜਿਆ ਅਤੇ ਨਾਂ ਹੀ ਪੈਸੇ ਵਾਪਸ ਕੀਤੇ, ਸਗੋਂ ਦੋਸ਼ੀਆਂ ਵੱਲੋਂ ਤਿਆਰ ਕੀਤੇ ਕਾਗਜ਼ਾਤ ਵੀ ਜਾਅਲੀ ਨਿਕਲੇ। ਇਸ ਕਰਕੇ ਮੁਕੱਦਮਾ ਦਰਜ ਹੋਇਆ। ਸ਼ਿਕਾਇਤ ਕਰਤਾ ਗੁਰਜੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਪਿੰਡ ਚੌਧਰੀ ਮਾਜਰਾ ਥਾਣਾ ਸਦਰ ਨਾਭਾ ਦੇ ਬਿਆਨਾਂ 'ਤੇ ਸਦਰ ਪੁਲਸ ਨੇ ਮੁਲਜ਼ਮਾਂ ਦੇ ਖ਼ਿਲਾਫ਼ਕੇਸ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ।

Babita

This news is Content Editor Babita