ਵਿਆਹੁਤਾ ਨੂੰ ਦਾਜ ਲਈ ਪਰੇਸ਼ਾਨ ਕਰਨ ਵਾਲੇ ਪਤੀ ’ਤੇ FIR ਦਰਜ

01/25/2024 5:15:30 PM

ਲੁਧਿਆਣਾ (ਵਰਮਾ) : ਦੁੱਗਰੀ ਦੀ ਰਹਿਣ ਵਾਲੀ ਸ਼ੀਨਾ ਧਮੀਜਾ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਦੇ ਕੋਲ ਲਿਖਤੀ ਸ਼ਿਕਾਇਤ ਵਿੱਚ ਆਪਣੇ ਸਹੁਰੇ ਵਾਲਿਆਂ ਖ਼ਿਲਾਫ਼ ਉਸ ਨੂੰ ਦਾਜ ਲਈ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਸਿਵਲ ਸਿਟੀ ਦੇ ਰਹਿਣ ਵਾਲੇ ਕੇਤਨ ਧਮੀਜਾ ਦੇ ਨਾਲ 2016 ਨੂੰ ਹੋਇਆ ਸੀ।

ਵਿਆਹ ਤੋਂ ਕੁਝ ਸਮੇਂ ਬਾਅਦ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਲੱਗੇ। ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਪੀੜਤਾ ਦੇ ਪਤੀ ਕੇਤਨ ਧਮੀਜਾ ਖ਼ਿਲਾਫ਼ ਆਪਣੀ ਪਤਨੀ ਨੂੰ ਦਾਜ ਲਈ ਪਰੇਸ਼ਾਨ ਕਰਨ ’ਤੇ ਉਸ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ।
 

Babita

This news is Content Editor Babita