ਪਟਾਕੇ ਚਲਾਉਣ ਵਾਲਿਆਂ ਦੇ ਪੁਲਸ ਨੇ ਪਾਏ ਪਟਾਕੇ, 13 ਖਿਲਾਫ ਮਾਮਲਾ ਦਰਜ

10/29/2019 10:56:31 AM

ਚੰਡੀਗੜ੍ਹ (ਸੁਸ਼ੀਲ) : ਦੀਵਾਲੀ ਮੌਕੇ ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾਉਣ 'ਤੇ ਚੰਡੀਗੜ੍ਹ ਪੁਲਸ ਨੇ ਵੱਖ-ਵੱਖ ਸੈਕਟਰਾਂ 'ਚ 13 ਲੋਕਾਂ 'ਤੇ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਸ ਨੇ ਸਾਰਿਆਂ ਖਿਲਾਫ ਧਾਰਾ-188 ਤਹਿਤ ਮਾਮਲਾ ਦਰਜ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦੀਵਾਲੀ 'ਤੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਤੋਂ 10 ਵਜੇ ਤੱਕ ਤੈਅ ਕੀਤਾ ਸੀ। ਉਥੇ ਹੀ ਬਿਨਾਂ ਲਾਈਸੈਂਸ ਪਟਾਕੇ ਵੇਚਣ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਫੜ੍ਹ ਕੇ ਉਸ 'ਤੇ ਮਾਮਲਾ ਦਰਜ ਕੀਤਾ ਹੈ।
ਇਸ ਤੋਂ ਇਲਾਵਾ ਦੀਵਾਲੀ ਮੌਕੇ ਅੱਗ ਲੱਗਣ ਦੀਆਂ 27 ਕਾਲਜ਼ ਪੁਲਸ ਕੰਟਰੋਲ ਰੂਮ 'ਤੇ ਆਈਆਂ, ਜਿੱਥੇ ਪੀ. ਸੀ.ਆਰ. ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਚੰਡੀਗੜ੍ਹ ਪੁਲਸ ਕੰਟਰੋਲ ਰੂਮ 'ਤੇ ਦੀਵਾਲੀ 'ਤੇ ਕੁੱਲ 1435 ਕਾਲਜ਼ ਆਈਆਂ। ਪੀ. ਸੀ. ਆਰ. ਜਵਾਨ ਮੌਕੇ 'ਤੇ ਗਏ ਅਤੇ ਉਨ੍ਹਾਂ ਨੂੰ 420 ਸਪੋਟ ਮਿਲੇ, ਜਿਨ੍ਹਾਂ 'ਚ 415 ਥਾਵਾਂ ਨੂੰ ਕੰਟਰੋਲ ਰੂਮ ਨੇ ਡਿਸਪੈਂਚ ਕਰ ਦਿੱਤਾ।

ਕੰਟਰੋਲ ਰੂਮ 'ਤੇ ਆਈਆਂ ਕਾਲਜ਼     2019    2018
ਪਟਾਕਿਆਂ ਕਾਰਨ ਆਵਾਜ਼ ਪ੍ਰਦੂਸ਼ਣ 75 43
ਰੌਲਾ-ਰੱਪਾ ਕਰਨਾ  23 14
ਅੱਗ ਲੱਗਣਾ     27 10
ਦੁਰਘਟਨਾ 35 41
ਲੜਾਈਆਂ    123 211
ਹੋਰ    137 120
ਕੁੱਲ     420   439

                         
                             
                                         
                                             
                                                 
                                                   
                                                     
                                                   

Babita

This news is Content Editor Babita