ਕਾਂਗਰਸੀ ਸਰਪੰਚ ਤੇ ਉਸ ਦੇ ਪੁੱਤਰ ਸਣੇ 5 ਖ਼ਿਲਾਫ਼ ਮੁਕੱਦਮਾ ਦਰਜ

11/10/2020 4:04:09 PM

ਸਨੌਰ (ਜੋਸਨ) : ਪਿੰਡ ਲਲੀਨਾ ਦੇ ਕਾਂਗਰਸੀ ਸਰਪੰਚ ਅਤੇ ਉਸ ਦੇ ਪੁੱਤਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਪੁਲਸ ਨੇ ਢਾਈ ਮਹੀਨੇ ਬਾਅਦ ਮਾਮਲਾ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਇਨ੍ਹਾਂ ਵੱਲੋਂ ਪਿੰਡ ਦੀ ਹੀ ਰਹਿਣ ਵਾਲੀ ਇੱਕ ਜਨਾਨੀ ਦੀ ਘਰ 'ਚ ਵੜ ਕੇ ਕੁੱਟਮਾਰ ਕੀਤੀ ਗਈ ਸੀ।

ਪੀੜਤ ਮੁਤਾਬਕ ਸਰਪੰਚ ਸੱਤਾਧਾਰੀ ਪਾਰਟੀ ਕਾਂਗਰਸ ਦਾ ਹੋਣ ਕਾਰਨ ਪੁਲਸ ਮਾਮਲਾ ਦਰਜ ਨਹੀਂ ਕਰ ਰਹੀ ਸੀ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਪੁਲਸ ਦੇ ਉੱਚ ਅਧਿਕਾਰੀਆਂ, ਮਹਿਲਾ ਕਮਿਸ਼ਨ ਤੇ ਹੋਰਨਾਂ ਥਾਵਾਂ 'ਤੇ ਜਾ ਕੇ ਫ਼ਰਿਆਦ ਕਰਨ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਥਾਣਾ ਸਨੌਰ ਦੀ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Babita

This news is Content Editor Babita