ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ''ਚ ਦਫਤਰ ਦਾ ਕੀਤਾ ਉਦਘਾਟਨ

09/24/2017 3:00:07 PM

ਬਠਿੰਡਾ (ਅਮਿਤ ਸ਼ਰਮਾ) — ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਦੇ ਖੇਡ ਸਟੇਡੀਅਮ ਦੇ ਪਿੱਛੇ ਦਫਤਰ ਦਾ ਉਦਘਾਟਨ ਕੀਤਾ ਇਸ ਮੌਕੇ 'ਤੇ  ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਦੀ ਹਰ ਮੁਸ਼ਕਲ ਦਫਤਰ 'ਚ ਹੀ ਸੁਣੇ ਜਾਣ ਦੀ ਗੱਲ ਕਹੀ ਤੇ ਨਾਲ ਹੀ ਇਹ ਵੀ ਕਿਹਾ ਕਿ ਇਸ ਦਫਤਰ 'ਚ ਹਰ ਸ਼ਹਿਰ ਵਾਸੀ ਦਾ ਸਤਕਾਰ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਵੀਂ ਟ੍ਰਾਂਸਪੋਰਟ ਪਾਲਿਸੀ  ਆਉਣ ਜਾ ਰਹੀ ਹੈ ਜੋ ਕਿ ਸਰਕਾਰੀ ਪਾਲਿਸੀ ਹੋਵੇਗੀ। ਇਸ ਲਈ ਸਰਕਾਰੀ ਟ੍ਰਾਂਸਪੋਰਟ ਲਿਆਂਦੀ ਜਾਵੇਗੀ ਤੇ ਆਰਬਿਟ ਦਾ ਨਾਂ ਖਤਮ ਹੋ ਜਾਵੇਗਾ। 
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸ਼ਹਿਰ ਦੇ ਲੋਕਾਂ ਨੂੰ ਵੀ ਸੰਬੋਧਿਤ ਕੀਤਾ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹਰ ਸ਼ਨੀਵਾਰ ਤੇ ਐਤਵਾਰ ਸਵੇਰੇ 9 ਤੋਂ 5 ਵਜੇ ਤਕ ਉਹ ਦਫਤਰ 'ਚ ਲੋਕਾਂ ਨੂੰ ਮਿਲਣਗੇ। ਇਸ ਮੌਕੇ 'ਤੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੁਰਦਾਸਪੁਰ ਚੋਣਾਂ 'ਚ ਸੁਨੀਲ ਜਾਖੜ ਲਈ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਇਕ ਸੀਨੀਅਰ ਆਗੂ ਹਨ ਤੇ ਉਨ੍ਹਾਂ ਦਾ ਨਾਂ ਸਾਰੇ ਵਿਧਾਇਕਾਂ ਨੇ ਵੀ ਅਨਾਊਂਸ ਕੀਤਾ ਸੀ। 
ਉਧਰ ਕਿਸਾਨਾਂ ਨੂੰ ਇਕ ਸਮੇਂ ਦਾ ਖਾਣਾ ਛੱਡਣ ਦੀ ਸਲਾਹ ਦੇਣ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਮੈਂ ਜਿਸ ਲਹਿਜ਼ੇ 'ਚ ਇਹ ਬਿਆਨ ਦਿੱਤਾ ਉਹ ਲਹਿਜ਼ਾ ਗਲਤ ਨਹੀਂ ਸੀ, ਆਉਣ ਵਾਲਾ ਯੁੱਗ ਸਿੱਖਿਆ ਦਾ ਯੁੱਗ  ਹੈ। ਉਨ੍ਹਾਂ ਕਰਜ਼ੇ ਦੀ ਨੋਟੀਫਿਕੇਸ਼ਨ ਬਾਰੇ ਬੋਲਦਿਆਂ ਕਿਹਾ ਕਿ ਕਲ ਤਕ ਚੋਣ ਕਮਿਸ਼ਨ ਤੋਂ ਮਨਜ਼ੂਰੀ ਮਿਲ ਜਾਵੇਗੀ ਤੇ ਕਰਜ਼ ਮੁਆਫ ਕੀਤਾ ਜਾਵੇਗਾ।
ਥਰਮਲ ਪਲਾਂਟ ਬੰਦ ਹੋਣ 'ਤੇ ਉਨ੍ਹਾਂ ਨੇ ਕਿਹਾ ਕਿ ਅਜੇ ਬਿਜਲੀ ਦੀ ਜ਼ਰੂਰਤ ਨਹੀਂ ਬਿਜਲੀ ਪੂਰੀ ਹੈ। ਇਸ ਲਈ ਬਿਜਲੀ ਪੂਰੀ ਹੈ ਤਾਂ ਥਰਮਲ ਜਾਂ ਕੋਲੇ  ਜਲਾਉਣ ਦੀ ਜ਼ਰੂਰਤ ਨਹੀਂ ਇਸ ਲਈ ਇਸ ਨੂੰ ਬੰਦ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਫਰੀਦਕੋਟ ਜ਼ਿਲੇ ਨੂੰ ਬੇਸਹਾਰਾ ਜਾਨਵਰਾਂ ਤੋਂ ਮੁਕਤ ਕਰਵਾਉਣ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਹ ਕੰਮ ਵਿਧਾਇਕ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪੰਜਾਬ ਦਾ ਪਹਿਲਾਂ ਜ਼ਿਲਾ ਫਰੀਦਕੋਟ ਬੇਸਹਾਰਾ ਜਾਨਵਰਾਂ ਤੋਂ ਮੁਕਤ ਕਰਵਾਇਆ ਜਾਵੇਗਾ ਤੇ ਬਾਦ 'ਚ ਸਾਰੇ ਜ਼ਿਲੇ ਵੀ ਜਾਨਵਰਾਂ ਨਾਲ ਮੁਕਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ 28 ਅਕਤੂਬਰ ਨੂੰ 28 ਕਾਰਖਾਨਿਆਂ ਦੇ ਮਾਲਕਾਂ ਬਠਿੰਡਾਂ 'ਚ ਸੈਮੀਨਾਰ 'ਚ ਬੁਲਾਇਆ ਗਿਆ ਹੈ, ਜਿਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ 'ਚ  ਦੱਸਿਆ ਜਾਵੇਗਾ ਕਿ ਸ਼ਹਿਰ 'ਚ ਲੱਗਣ ਵਾਲੇ ਕਾਰਖਾਨਿਆਂ ਨਾਲ ਕਿਸ ਵਪਾਰੀ, ਡੀਲਰ ਨੂੰ ਕਿੰਝ ਨੂੰ ਕਿਵੇਂ ਫਾਇਦਾ ਹੋਵੇਗਾ। ਇਸ 'ਤੇ ਵਿਚਾਰ ਹੋਵੇਗਾ, ਜਿਸ ਨਾਲ ਰੋਜ਼ਗਾਰ ਦੇ ਮੌਕੇ ਵੀ ਵੱਧਣਗੇ।