ਚੰਡੀਗੜ੍ਹ : ਜਿਮ ''ਚ ਸੰਚਾਲਕ ਤੇ ਔਰਤ ਨਾਲ ਹੱਥੋਪਾਈ,  ਸੀ. ਸੀ. ਟੀ. ਵੀ. ''ਚ ਕੈਦ

01/19/2018 2:06:54 PM

ਚੰਡੀਗੜ੍ਹ (ਕੁਲਦੀਪ) : ਸ਼ਹਿਰ ਦੇ ਸੈਕਟਰ-40 ਦੇ ਇਕ ਜਿਮ ਦੇ ਸੰਚਾਲਕ ਅਤੇ ਇਕ ਔਰਤ ਨਾਲ ਹੱਥੋਪਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਜਾਣਕਾਰੀ ਮੁਤਾਬਕ ਜਿਮ 'ਚ ਹੱਥੋਪਾਈ ਪੁਲਸ ਦੀ ਮੌਜੂਦਗੀ 'ਚ ਹੋਈ ਪਰ ਪੁਲਸ ਮੂਕ ਦਰਸ਼ਕ ਬਣੀ ਰਹੀ। ਫਿਲਹਾਲ ਇਸ ਮਾਮਲੇ ਸਬੰਧੀ ਦੋਹਾਂ ਧਿਰਾਂ ਵਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।