ਸੜਕਾਂ ’ਤੇ ਚੱਲੇਗਾ 'ਫਾਈਟਰ ਜੈੱਟ ਰਾਫੇਲ' ਜਹਾਜ਼ ’ਚ ਝੂਟੇ ਲੈਣ ਵਾਲਿਆਂ ਦਾ ਸੁਫ਼ਨਾ ਹੋਵੇਗਾ ਪੂਰਾ

01/13/2021 10:32:20 AM

ਰਾਮਾਂ ਮੰਡੀ (ਪਰਮਜੀਤ) : ਰਾਮਾਂ ਮੰਡੀ ਦੇ ਉੱਘੇ ਹਸਤ ਸ਼ਿਲਪਕਾਰ ਰਾਮਪਾਲ ਬਹਿਣੀਵਾਲ, ਜੋ ਕਿ ਆਪਣੀ ਕਲਾਕਾਰੀ ਕਰ ਕੇ ਪੰਜਾਬ ਅਤੇ ਦੇਸ਼-ਵਿਦੇਸ਼ ’ਚ ਆਪਣੀ ਵੱਖਰੀ ਜਾਣ-ਪਛਾਣ ਬਣਾ ਚੁੱਕੇ ਹਨ, ਵੱਲੋਂ ਰਾਫੇਲ ਟਾਈਪ ਇਕ ਅਜਿਹਾ ਜਹਾਜ਼ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਦਿਖ ਹੂ-ਬਹੂ ਅਸਲ ਵਾਂਗ ਹੈ।

ਇਹ ਵੀ ਪੜ੍ਹੋ : '26 ਜਨਵਰੀ' ਦਾ ਪ੍ਰੋਗਰਾਮ ਜਾਰੀ, ਜਾਣੋ ਕਿਹੜਾ ਆਗੂ ਕਿੱਥੇ ਲਹਿਰਾਵੇਗਾ 'ਤਿਰੰਗਾ'

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਹੇ ਦੀ ਚਾਦਰ ਦਾ ਜਹਾਜ਼ ਤਿਆਰ ਕੀਤਾ ਜਾ ਰਿਹਾ ਹੈ। ਇਸ ਜਹਾਜ਼ ਨੂੰ ਹਵਾ ’ਚ ਨਹੀਂ, ਸੜਕ ’ਤੇ ਚਲਾਇਆ ਜਾ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਜਹਾਜ਼ ’ਚ ਝੂਟੇ ਲੈਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਸੁਫ਼ਨਾ ਅਧੂਰਾ ਰਹਿ ਜਾਂਦਾ ਹੈ ਤਾਂ ਅਜਿਹੇ ਲੋਕਾਂ ਦਾ ਸੁਫ਼ਨਾ ਸੜਕ ’ਤੇ ਦੌੜਨ ਵਾਲਾ ਰਾਫੇਲ ਟਾਈਪ ਜਹਾਜ਼ ਪੂਰਾ ਕਰੇਗਾ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦਰਮਿਆਨ ਦੁਖ਼ਦ ਖ਼ਬਰ, ਟੋਲ ਪਲਾਜ਼ੇ 'ਤੇ ਧਰਨੇ ਦੌਰਾਨ ਕਿਸਾਨ ਨੇ ਖਾਧਾ ਜ਼ਹਿਰ

ਇਸ ਜਹਾਜ਼ ’ਚ ਕੁੱਲ 3 ਵਿਅਕਤੀ ਸਫ਼ਰ ਕਰ ਸਕਦੇ ਹਨ, ਜਿਸ ’ਚ ਇਕ ਪਾਇਲਟ ਹੋਵੇਗਾ ਅਤੇ 2 ਵੀ. ਆਈ. ਪੀ. ਸੀਟਾਂ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸਰਕਾਰੀ ਮੁਲਾਜ਼ਮ ਨੇ ਸਲਫ਼ਾਸ ਦੀਆਂ ਗੋਲੀਆਂ ਖਾ ਕੀਤੀ ਖ਼ੁਦਕੁਸ਼ੀ

ਇਸ 'ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਹਵਾਈ ਸਫ਼ਰ ਵਰਗਾ ਤਜਰਬਾ ਕਰਵਾਉਣ ਲਈ ਆਉਣ ਵਾਲੇ ਸਮੇਂ 'ਚ ਇਸ ਫਾਈਟਰ ਜੈੱਟ ਰਾਫੇਲ ਨੂੰ ਹੋਰ ਵੀ. ਆਈ. ਪੀਜ਼ ਸਹੂਲਤਾਵਾਂ ਨਾਲ ਲੈਸ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita