ਨਾਭਾ ਜੇਲ 'ਚ ਆਪਸ 'ਚ ਭਿੜੇ ਬਦਮਾਸ਼, ਜ਼ਖਮੀ ਕੈਦੀ ਨੇ ਮੀਡੀਆ ਸਾਹਮਣੇ ਖੋਲ੍ਹੇ ਕਈ ਰਾਜ਼ (ਵੀਡੀਓ)

09/17/2019 10:25:09 AM

ਨਾਭਾ (ਰਾਹੁਲ)—ਪੰਜਾਬ ਦੀਆ ਜੇਲਾਂ 'ਚ ਕੈਂਦੀਆਂ ਦੀ ਆਪਸੀ ਲੜਾਈ ਝਗੜੇ ਦੀਆਂ ਵਾਰਦਾਤਾਂ 'ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਉਥੇ ਹੀ ਜੇਲ ਪ੍ਰਸ਼ਾਸਨ ਬਦਮਾਸ਼ਾਂ 'ਤੇ ਨੱਥ ਪਾਉਣ 'ਚ ਅਸਮਰਥ ਵਿਖਾਈ ਦੇ ਰਿਹਾ ਹੈ। ਤਾਜਾ ਮਾਮਲਾ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ ਨਾਭਾ ਤੋਂ ਸਾਹਮਣੇ ਆਇਆ ਹੈ, ਜਿੱਥੇ 3 ਬਦਮਾਸ਼ ਜੇਲ ਵਾਰਡਨ ਦਾ ਡੰਡਾ ਖੋਹ ਕੇ ਕੈਦੀ ਕਰਮਜੀਤ ਸਿੰਘ ਦੇ ਸਿਰ ਤੇ ਉਦੋਂ ਤੱਕ ਵਾਰ ਕਰਦੇ ਰਹੇ ਜਦੋਂ ਤੱਕ ਕੈਦੀ  ਬੇਹੋਸ਼ ਨਹੀਂ ਹੋ ਗਿਆ। ਕੈਦੀ ਕਰਮਜੀਤ ਦਾ ਕਸੂਰ ਸਿਰਫ ਇੰਨਾ ਸੀ ਕਿ ਤਿੰਨ ਬਦਮਾਸ਼ ਆਪਸ 'ਚ ਚਿੱਟੇ ਨੂੰ ਲੈ ਕੇ ਲੜਾਈ ਕਰਨ ਤੋਂ ਹਟਾ ਰਿਹਾ ਸੀ। ਕਰਮਜੀਤ ਨੂੰ ਗੰਭੀਰ ਹਾਲਤ 'ਚ ਨਾਭਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ। ਕੈਦੀ ਮੁਤਾਬਕ ਉਸ ਦੇ ਸਿਰ ਤੇ 15 ਤੋਂ 20 ਟਾਂਕੇ ਲੱਗੇ ਹਨ।

ਕਰਮਜੀਤ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਬਦਮਾਸ਼ ਉਸ ਨਾਲ ਕੁੱਟਮਾਰ ਕਰ ਰਹੇ ਸਨ ਤਾਂ ਜੇਲ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਪਰ ਉਸ ਨੂੰ ਕਿਸੇ ਨੇ ਨਹੀਂ ਬਚਾਇਆ। ਜੇਲ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਕਰਮਜੀਤ ਨੇ ਕਿਹਾ ਕਿ ਬਦਮਾਸ਼ਾਂ ਦਾ ਜੇਲ 'ਚ ਪੂਰਾ ਦਬਦਬਾ ਹੈ ਤੇ ਜੇਲ ਪ੍ਰਬੰਧਕ ਵੀ ਉਨ੍ਹਾਂ ਤੋਂ ਡਰ ਕੇ ਰਹਿੰਦੇ ਹਨ। ਇਥੋਂ ਤੱਕ ਕਿ ਬਦਮਾਸ਼ ਜੇਲਾਂ 'ਚ ਸ਼ਰੇਆਮ ਫੋਨ ਇਸਤੇਮਾਲ ਕਰਦੇ ਹਨ ਤੇ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਕੋਈ ਨਹੀਂ ਦਿਖਾਉਂਦਾ। ਉਥੇ ਹੀ ਜੇਲ ਸਕਿਊਰਟੀ ਇੰਚਾਰਜ ਬਲਜਿੰਦਰ ਸਿੰਘ ਨੇ ਇਸ ਝਗੜੇ ਪਿੱਛੇ ਕਾਰਨ ਕੁਝ ਹੋਰ ਹੀ ਦੱਸਿਆ ਹੈ।ਭਾਂਵੇ ਜੇਲ ਪ੍ਰਸ਼ਾਸਨ ਵੱਲੋ ਨਾਭਾ ਜੇਲਾਂ 'ਚ ਸੁਧਾਰ ਕਰਨ ਦੇ ਲੱਖ ਦਾਅਵੇ ਕੀਤੇ ਜਾ ਰਹੇ ਨੇ ਪਰ ਇਹ ਦਾਅਵੇ ਖੋਖਲੇ ਹੀ ਵਿਖਾਈ ਦੇ ਰਹੇ ਹਨ, ਕਿਉਂਕਿ ਜੇਲ 'ਚ ਆਪਸੀ ਲੜਾਈ ਨੂੰ ਲੈ ਕੇ ਇਕ ਵਾਰ ਜੇਲ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ।

Shyna

This news is Content Editor Shyna