ਨਾਭਾ ਦੀ ਜਸਪਾਲ ਕਾਲੋਨੀ ''ਚ ਭਰੂਣ ਮਿਲਣ ਨਾਲ ਫੈਲੀ ਸਨਸਨੀ

10/20/2017 10:43:47 AM

ਨਾਭਾ (ਰਾਹੁਲ ਖੁਰਾਨਾ) — ਸਰਕਾਰ ਵਲੋਂ ਭਰੂਣ ਹੱਤਿਆਂ ਨੂੰ ਰੋਕਣ ਲਈ 10 ਸਾਲ ਦੀ ਸਜ਼ਾ ਦੇ ਤਹਿਤ ਸਖਤ ਕਾਨੂੰਨ ਬਣਾਏ ਗਏ ਹਨ ਪਰ ਭਰੂਣ ਹੱਤਿਆ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੀ ਤਾਜ਼ਾ ਮਿਸਾਲ ਨਾਭਾ ਦੀ ਜਸਪਾਲ ਕਾਲੋਨੀ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦ ਇਕ ਔਰਤ ਜੋ ਕਿ ਸਫਾਈ ਕਰ ਰਹੀ ਸੀ ਨੇ ਕਾਲੋਨੀ 'ਚ ਪਏ ਲਿਫਾਫੇ ਨੂੰ ਦੇਖਿਆ ਤਾਂ ਉਸ 'ਤ ਬੱਚੇ ਦਾ ਭਰੂਣ ਮਿਲਣ ਕਾਰਨ ਸਨਸਨੀ ਫੈਲ ਗਈ ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁਲਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਇਹ ਭਰੂਣ ਕਿਸ ਨੇ ਸੁਟਿਆ ਹੈ। ਇਸ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ।