ਤਿਓਹਾਰੀ ਸੀਜ਼ਨ ਦੌਰਾਨ ਲੁਧਿਆਣਾ ਪੁਲਸ ਅਲਰਟ : ਸਿਨੇਮਾ ਘਰ, ਮਾਲ, ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ’ਤੇ ਚੈਕਿੰਗ

10/10/2021 10:28:51 AM

ਲੁਧਿਆਣਾ (ਰਾਜ) : ਪਹਿਲੇ ਨਵਰਾਤਿਆਂ ਦੇ ਨਾਲ ਹੀ ਤਿਓਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ। ਲੋਕਾਂ ਦੀ ਸੁਰੱਖਿਆ ਲਈ ਪੁਲਸ ਨੇ ਪਲਾਨਿੰਗ ਸ਼ੁਰੂ ਕਰ ਲਈ ਹੈ। ਇਸ ਦੇ ਨਾਲ ਸ਼ਨੀਵਾਰ ਨੂੰ ਲੁਧਿਆਣਾ ਪੁਲਸ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਆਪਣੇ-ਆਪਣੇ ਇਲਾਕਿਆਂ ’ਚ ਸਥਿਤ ਪਬਲਿਕ ਪਲੇਸ ਦੀ ਚੈਕਿੰਗ ਕੀਤੀ। ਮੇਲੇ, ਸਿਨੇਮਾ ਘਰ, ਮਾਲ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ’ਤੇ ਬੰਬ ਨਿਰੋਧਕ ਦਸਤਾ ਅਤੇ ਡਾਗ ਸਕੁਐਡ ਦੀਆਂ ਟੀਮਾਂ ਨੇ ਚੱਪੇ-ਚੱਪੇ ਨੂੰ ਖੰਗਾਲਿਆ ਭਾਵੇਂ ਕਿ ਪੁਲਸ ਨੂੰ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, ਵਿਧਾਨ ਸਭਾ ਚੋਣਾਂ ਦੌਰਾਨ 'ਬਜ਼ੁਰਗ ਵੋਟਰ' ਘਰ ਬੈਠੇ ਪਾ ਸਕਣਗੇ ਵੋਟ

ਦਰਅਸਲ ਕੁੱਝ ਮਹੀਨਿਆਂ ਤੋਂ ਪੰਜਾਬ ’ਚ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਦੇ ਨਾਲ ਉਨ੍ਹਾਂ ਦੇ ਕਬਜ਼ੇ ’ਚੋਂ ਹੈਂਡ ਗ੍ਰਨੇਡ, ਨਾਜਾਇਜ਼ ਹਥਿਆਰ, ਟਿਫ਼ਿਨ ਬੰਬ ਵੀ ਬਰਾਮਦ ਕਰ ਚੁੱਕੇ ਹਨ। ਭਾਵੇਂ ਕਿ ਪਹਿਲਾਂ ਤੋਂ ਹੀ ਪੰਜਾਬ ’ਚ ਹਾਈ ਅਲਰਟ ਰਿਹਾ।

ਇਹ ਵੀ ਪੜ੍ਹੋ : ਮਾਛੀਵਾੜਾ ਦੇ 'ਹਰੇ ਸਮੋਸੇ' ਦੀਆਂ ਚਾਰੇ ਪਾਸੇ ਪਈਆਂ ਧੁੰਮਾਂ, ਬਾਹਰਲੇ ਸੂਬਿਆਂ ਤੋਂ ਵੀ ਖਾਣ ਆਉਂਦੇ ਨੇ ਲੋਕ (ਤਸਵੀਰਾਂ)

ਇਸ ਕਾਰਨ ਲੁਧਿਆਣਾ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਆਦੇਸ਼ਾਂ ’ਤੇ ਤਿਉਹਾਰੀ ਸੀਜ਼ਨ ’ਤੇ ਲੋਕਾਂ ਦੀ ਸੁਰੱਖਿਆ ਲਈ ਚੈਕਿੰਗ ਅਤੇ ਸਰਚ ਕਰਵਾਈ ਜਾ ਰਹੀ ਹੈ। ਮਾਰਕਿਟ, ਬਜ਼ਾਰਾਂ ’ਚ ਲੋਕਾਂ ਦੀ ਭੀੜ ਜ਼ਿਆਦਾ ਹੋ ਗਈ ਹੈ ਪਬਲਿਕ ਸੁਰੱਖਿਅਤ ਰਹੇ। ਇਸ ਲਈ ਲੁਧਿਆਣਾ ਪੁਲਸ ਅਲਰਟ ਹੋ ਗਈ ਹੈ। ਸ਼ਹਿਰ ’ਚ ਜਿੱਥੇ ਹਰ ਜਗ੍ਹਾ ਨਾਕਾਬੰਦੀ ਕੀਤੀ ਗਈ ਹੈ, ਉੱਥੇ ਪਬਲਿਕ ਦੀ ਭੀੜ-ਭਾੜ ਵਾਲੀ ਜਗ੍ਹਾ ’ਤੇ ਸਰਚ ਅਤੇ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਬਲੈਕ ਆਊਟ ਵਰਗੀ ਸਥਿਤੀ ਨਹੀਂ ਪੈਦਾ ਹੋਣ ਦੇਵੇਗੀ ਪੰਜਾਬ ਸਰਕਾਰ : ਖੇਤੀ ਮੰਤਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Babita

This news is Content Editor Babita