ਫੈਸਟੀਵਲ ਸੀਜ਼ਨ ''ਤੇ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਲਾਵੇਗਾ ਵਾਧੂ ਕੋਚ

09/23/2019 1:57:08 PM

ਲੁਧਿਆਣਾ (ਗੌਤਮ) : ਫੈਸਟੀਵਲ ਸੀਜ਼ਨ ਦੇ ਕਾਰਨ ਵੇਟਿੰਗ ਲਿਸਟ ਨੂੰ ਖਤਮ ਕਰਨ ਲਈ ਉੱਤਰੀ ਰੇਲਵੇ ਵਲੋਂ ਟਰੇਨਾਂ 'ਚ ਵਾਧੂ ਕੋਚ ਲਾਉਣ ਦਾ ਐਲਾਨ ਕੀਤਾ ਗਿਆ ਹੈ। ਵਿਭਾਗ ਵਲੋਂ ਸ਼ਤਾਬਦੀ ਐਕਸਪ੍ਰੈਸ ਅਤੇ ਸਲੀਪਰ ਕਲਾਸ ਦੀਆਂ 20 ਟਰੇਨਾਂ 'ਚ ਵਾਧੂ ਕੋਚ ਲਾਉਣ ਦੀ ਤਿਆਰੀ ਕੀਤੀ ਗਈ ਹੈ, ਜੋ ਕਿ 1 ਤੋਂ 31 ਅਕਤੂਬਰ ਤੱਕ ਰਹੇਗਾ। ਰੇਲਵੇ ਵਿਭਾਗ ਮੁਤਾਬਕ ਦੁਸਹਿਰਾ, ਦੀਵਾਲੀ, ਦੁਰਗਾ ਪੂਜਾ ਅਤੇ ਛਠ ਪੂਜਾ ਦੇ ਕਾਰਨ ਟਰੇਨਾਂ 'ਚ ਕਾਫੀ ਭੀੜ ਰਹਿੰਦੀ ਹੈ ਅਤੇ ਲੋਕਾਂ ਨੂੰ ਟਿਕਟ ਲੈਣ ਲਈ ਪਰੇਸ਼ਾਨੀ ਹੁੰਦੀ ਹੈ। ਵੇਟਿੰਗ ਲਿਸਟ ਕਾਰਨ ਯਾਤਰੀਆਂ ਨੂੰ ਮੰਜ਼ਿਲ ਤੱਕ ਜਾਣ ਲਈ ਕਨਫਰਮ ਟਿਕਟ ਵੀ ਨਹੀਂ ਮਿਲਦੀ। ਇਸ ਦੇ ਮੱਦੇਨਜ਼ਰ ਵਿਭਾਗ ਵਲੋਂ ਇਹ ਕਦਮ ਚੁੱਕਿਆ ਗਿਆ ਹੈ।
 

Babita

This news is Content Editor Babita