ਫਿਰੋਜ਼ਪੁਰ : ਕੋਰੋਨਾ ਕਾਰਨ ਬੈਂਕ ਕਾਮੇ ਸਮੇਤ ਦੋ ਦੀ ਹੋਈ ਮੌਤ, 53 ਦੀ ਰਿਪੋਰਟ ਆਈ ਪਾਜ਼ੇਟਿਵ

08/23/2020 6:23:22 PM

ਫਿਰੋਜ਼ਪੁਰ (ਕੁਮਾਰ) — ਜ਼ਿਲ੍ਹਾ ਫਿਰੋਜ਼ਪੁਰ 'ਚ ਬੈਂਕ ਕਾਮੇ ਸਮੇਤ ਦੋ ਵਿਅਕਤੀਆਂ ਦੀ ਅੱਜ ਕੋਰੋਨਾ ਲਾਗ ਕਾਰਨ ਮੌਤ ਹੋ ਗਈ। ਬੈਂਕ ਅਧਿਕਾਰੀ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਸੀ ਜਿਹੜਾ ਕਿ ਕੁਝ ਦਿਨ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਜਿਸ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਸੀ। ਇਨ੍ਹਾਂ ਮੌਤਾਂ ਨਾਲ ਜ਼ਿਲ੍ਹਾ ਫਿਰੋਜ਼ਪੁਰ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪਹੁੰਚ ਗਈ ਹੈ। 

ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿਚ 53 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਇਕ ਵਿਅਕਤੀ ਫਿਰੋਜ਼ਪੁਰ ਸ਼ਹਿਰ ਦੇ ਨਿਊ ਆਜ਼ਾਦ ਨਗਰ, ਸਦਰ ਕਾਲੋਨੀ ਸੇਠੀਆ ਵਾਲਾ ਮੁਹੱਲਾ ਸੂਰਜ ਐਨਕਲੇਵ, ਬਲਬੀਰ ਬਸਤੀ, ਗੁਰਮੁੱਖ ਸਿੰਘ ਕਾਲੋਨੀ ਏਰੀਆ ਦੇ ਅਜ਼ਪੁਰ ਦੇ ਕਸਬਾ ਜੀਰਾ ਅਤੇ ਬਸਤੀ ਖੁਸ਼ਹਾਲ ਸਿਘ ਪਿੰਡ ਤੁਮਬੜ ਭਨ, ਯਾਰੇ ਸ਼ਾਹ ਵਾਲਾ, ਨਿਜਾਮ ਵਾਲਾ, ਝੋਕੇ ਮੋਹਰੇ ਮਲਵਾਮ ਜਦੀਦ, ਸੁਲਤਾਨ ਵਾਲਾ, ਆਣੇ ਵਾਲਾ, ਜੱਲੇ ਰਵਾ ਆਦਿ ਦੇ ਰਹਿਣ ਵਾਲੇ ਹਨ। 

ਜ਼ਿਲ੍ਹਾ ਫਿਰੋਜ਼ਪੁਰ 'ਚ ਹੁਣ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਸੰਖਿਆ 1565 ਹੋ ਗਈ ਹੈ ਜਿਨ੍ਹਾਂ ਵਿਚੋਂ 1022 ਮਰੀਜ਼ਾਂ ਦਾ ਇਲਾਜ ਜਾਰੀ ਹੈ ਅਤੇ 520 ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਹੋਮ ਕੁਆਰੰਟਾਇਨ ਕਰ ਦਿੱਤਾ ਗਿਆ ਹੈ।

ਇਹ ਵੀ ਦੇਖੋ: ਨਾਇਬ ਤਹਿਸੀਲਦਾਰ ਨੇ ਸਮੁੱਚੀ 'ਮੁੱਦਕੀ' ਦੇ ਮਾਈਕਰੋ ਕੰਟੇਂਨਮੈਂਟ ਜ਼ੋਨ ਦਾ ਲਿਆ ਜਾਇਜ਼ਾ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ

ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 35 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3190, ਲੁਧਿਆਣਾ 8508, ਜਲੰਧਰ 5221, ਮੋਹਾਲੀ 'ਚ 2561, ਪਟਿਆਲਾ 'ਚ 4713, ਹੁਸ਼ਿਆਰਪੁਰ 'ਚ 1022, ਤਰਨਾਰਨ 655, ਪਠਾਨਕੋਟ 'ਚ 877, ਮਾਨਸਾ 'ਚ 379, ਕਪੂਰਥਲਾ 845, ਫਰੀਦਕੋਟ 788, ਸੰਗਰੂਰ 'ਚ 1866, ਨਵਾਂਸ਼ਹਿਰ 'ਚ 573, ਰੂਪਨਗਰ 675, ਫਿਰੋਜ਼ਪੁਰ 'ਚ 1521, ਬਠਿੰਡਾ 1682, ਗੁਰਦਾਸਪੁਰ 1360, ਫਤਿਹਗੜ੍ਹ ਸਾਹਿਬ 'ਚ 869, ਬਰਨਾਲਾ 877, ਫਾਜ਼ਿਲਕਾ 633 ਮੋਗਾ 1114, ਮੁਕਤਸਰ ਸਾਹਿਬ 621 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1059 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਦੇਖੋ: ਮੀਂਹ ਨੇ ਪਿੰਡ ਬਹਾਦਰ ਖੇੜਾ ਦੀਆਂ ਸੈਂਕੜਾ ਏਕੜ ਫ਼ਸਲ ਕੀਤੀ ਬਰਬਾਦ, ਪ੍ਰਸ਼ਾਸਨ ਨੇ ਨਹੀ ਸੁਣੀ ਪੁਕਾਰ

 

Harinder Kaur

This news is Content Editor Harinder Kaur