ਫਿਰੋਜ਼ਪੁਰ:ਠਾਠਾ ਮਾਰ ਵਧ ਰਿਹਾ ਸਤਲੁਜ, ਟੇਡੀਵਾਲਾ ਬੰਨ੍ਹ ਟੁੱਟਣ ਕਿਨਾਰੇ

08/24/2019 12:33:17 PM

ਫਿਰੋਜ਼ਪੁਰ (ਸੰਨੀ)—ਫਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਡੀਵਾਲਾ 'ਚ ਬੰਨ੍ਹ ਟੁੱਟਣ ਦੀ ਕਗਾਰ 'ਤੇ ਹੈ, ਜਿੱਥੇ ਸਤਲੁਜ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਅੱਗੇ ਬੰਨ੍ਹ ਦੀ ਪੇਸ਼ ਨਹੀਂ ਆ ਰਹੀ। ਇਹ ਬੰਨ੍ਹ ਥੋੜਾ-ਥੋੜਾ ਕਰਕੇ ਮਿੱਟੀ ਦਾ ਇਹ ਬੰਨ੍ਹ ਟੁੱਟਦਾ ਜਾ ਰਿਹਾ ਹੈ। ਕਰੀਬ 4-5 ਫੁੱਟ ਬਚੇ ਬੰਨ੍ਹ ਨੂੰ ਬਚਾਉਣ ਲਈ ਪਿੰਡ ਵਾਸੀ ਖੁਦ ਹੀ ਹੰਭਲਾ ਮਾਰ ਰਹੇ ਹਨ, ਕਿਉਂਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਕਿ ਟੇਡੀਵਾਲਾ ਸਣੇ405 ਪਿੰਡਾਂ 'ਚ ਹੜ੍ਹ ਆ ਜਾਵੇਗਾ ਤੇ ਹਜ਼ਾਰਾਂ ਏਕੜ ਫਸਲ ਦੇ ਨਾਲ-ਨਾਲ ਘਰਾਂ ਦਾ ਵੀ ਵੱਡਾ ਨੁਕਸਾਨ ਹੋਵੇਗਾ।

 

ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਅਤੇ ਡੀ.ਸੀ. ਵੀ ਗੇੜਾ ਮਾਰ ਕੇ ਚਲਾ ਗਿਆ ਤੇ ਹੁਣ ਪਿੰਡ ਵਾਸੀ ਪੱਲਿਓ ਪੈਸੇ ਖਰਚ ਕੇ ਇਸ ਬੰਨ੍ਹ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

Shyna

This news is Content Editor Shyna