ਫਿਰੋਜ਼ਪੁਰ 'ਚ ਮੀਂਹ ਦਾ ਕਹਿਰ, ਨਹਿਰਾਂ 'ਚ ਤਬਦੀਲ ਹੋਈਆਂ ਸੜਕਾਂ (ਵੀਡੀਓ)

07/16/2019 2:08:55 PM

ਫਿਰੋਜ਼ਪੁਰ (ਸੰਨੀ ਚੋਪੜਾ) - ਪੰਜਾਬ 'ਚ ਜਿੱਥੇ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ, ਉਥੇ ਹੀ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਪੈ ਰਹੀ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ। ਫਿਰੋਜ਼ਪੁਰ ਜ਼ਿਲੇ 'ਚ ਪਏ ਬਾਰੀ ਮੀਂਹ ਨੇ ਜਿੱਥੇ ਪੂਰੇ ਸ਼ਹਿਰ ਨੂੰ ਜਲਥਲ ਕਰ ਦਿੱਤਾ, ਉਥੇ ਹੀ ਇਥੋਂ ਦੀਆਂ ਸੜਕਾਂ ਅਤੇ ਗਲੀਆਂ ਨਹਿਰਾਂ 'ਚ ਤਬਦੀਲ ਹੋ ਗਈਆਂ। ਭਾਰੀ ਬਰਸਾਤ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ, ਜਿਸ ਨੂੰ ਲੋਕ ਬਾਲਟੀਆਂ ਨਾਲ ਕੱਢਦੇ ਹੋਏ ਨਜ਼ਰ ਆਏ। ਇਸ ਮੌਕੇ ਜੇਕਰ ਅਸੀਂ ਫਿਰੋਜ਼ਪੁਰ ਦੇ ਅੰਡਰਬਰਿੱਜ ਦੀ ਗੱਲ ਕਰੀਏ ਤਾਂ ਉਥੇ ਲੱਕ-ਲੱਕ ਤੱਕ ਪਾਣੀ ਭਰ ਜਾਣ ਕਾਰਨ ਗੱਡੀਆਂ ਡੁੱਬ ਗਈਆਂ ਹਨ। ਜਾਣਕਾਰੀ ਅਨੁਸਾਰ ਸਵੇਰੇ 5 ਵਜੇ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਹੀ ਨਹੀਂ ਖੋਲ੍ਹੀਆਂ, ਜਿਸ ਕਰਾਨ ਸ਼ਹਿਰ ਦਾ ਸਾਰਾ ਬਾਜ਼ਾਰ ਬੰਦ ਸੀ। ਥਾਂ-ਥਾਂ 'ਤੇ ਖੜ੍ਹੇ ਮੀਂਹ ਦੇ ਪਾਣੀ 'ਚ ਲੋਕਾਂ ਨੂੰ ਆਉਣ-ਜਾਣ 'ਚ ਕਾਫੀ ਪ੍ਰੇਸ਼ਾਨੀ ਆ ਰਹੀ ਸੀ।

rajwinder kaur

This news is Content Editor rajwinder kaur