ਫਿਰੋਜ਼ਪੁਰ : ਭਾਰਤੀ ਹੱਦ 'ਚ ਦਾਖਲ ਹੋ ਰਹੇ 2 ਪਾਕਿ ਘੁਸਪੈਠੀਏ ਕਾਬੂ

10/22/2019 10:40:09 AM

ਫਿਰੋਜ਼ਪੁਰ (ਕੁਮਾਰ, ਮਨਦੀਪ, ਸੁਨੀਲ ਨਾਗਪਾਲ, ਆਵਲਾ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਭਾਰਤੀ ਹੱਦ 'ਚ ਦਾਖਲ ਹੋ ਰਹੇ 2 ਪਾਕਿਸਤਾਨੀ ਘੁਸਪੈਠੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਘੁਸਪੈਠੀਆਂ ਦੀ ਪਛਾਣ ਮੁਹੰਮਦ ਲਤੀਫ ਜ਼ਿਲਾ ਅੋਕਰਾ ਅਤੇ ਮੁਹੰਮਦ ਸੈਫ ਅੋਕਰਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਬੀ.ਐੱਸ.ਐੱਫ ਦੇ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ। ਉਕਤ ਦੋਵੇਂ ਵਿਅਕਤੀ ਪਾਕਿ ਦੇ ਰਹਿਣ ਵਾਲੇ ਹਨ।

rajwinder kaur

This news is Content Editor rajwinder kaur