ਨਸ਼ਾ ਤਸਕਰ ਖਿਲਾਫ ਕਾਰਵਾਈ ਨਾ ਕਰਨਾ ਪੁਲਸ ਮੁਲਾਜ਼ਮ ਨੂੰ ਪਿਆ ਮੰਹਿਗਾ

06/23/2019 12:53:59 PM

ਫਿਰੋਜ਼ਪੁਰ (ਸੰਨੀ ਚੋਪੜਾ) - ਫਿਰੋਜ਼ਪੁਰ ਦੇ ਪਿੰਡ ਜਾਂਮਾ ਰਖਈਆਂ 'ਚ ਕੁਝ ਦਿਨ ਪਹਿਲਾਂ ਕਾਂਗਰਸੀ ਸਰਪੰਚ ਕੁਲਵੰਤ ਸਿੰਘ ਵਲੋਂ ਨਸ਼ਾ ਤਸਕਰਾਂ 'ਤੇ ਪੁਲਸ ਵਲੋਂ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦੇ ਸਬੰਧ 'ਚ ਕਾਰਵਾਈ ਕਰਦੇ ਹੋਏ ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਹੌਲਦਾਰ ਦਿਲਬਾਗ ਸਿੰਘ ਨੂੰ ਡਿਊਟੀ 'ਚ ਕਤਾਈ ਵਰਤਣ ਦੇ ਦੋਸ਼ ਹੇਠ ਸਸਪੈਂਡ ਕਰ ਦਿੱਤਾ ਹੈ ਅਤੇ ਮੁੱਖ ਸੂਤਰਧਾਰ ਜੋਗਾ ਸਿੰਘ ਨੂੰ ਕਾਬੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਕਾਂਗਰਸੀ ਸਰਪੰਚ ਕੁਲਵੰਤ ਸਿੰਘ ਨੇ ਐੱਸ.ਐੱਸ.ਪੀ. ਸੰਦੀਪ ਗੋਇਲ ਵਲੋਂ ਉਨ੍ਹਾਂ ਦੀ ਸੁਣਵਾਈ ਕਰਨ 'ਤੇ ਧੰਨਵਾਦ ਕੀਤਾ ਤੇ ਪਿੰਡ 'ਚੋਂ ਨਸ਼ੇ ਨੂੰ ਜੜ੍ਹੋ ਖਤਮ ਕਰਨ ਦੀ ਅਪੀਲ ਕੀਤੀ।

ਦੱਸ ਦੇਈਏ ਕਿ ਫਿਰੋਜ਼ਪੁਰ ਦੇ ਕਾਂਗਰਸੀ ਸਰਪੰਚ ਨੇ ਕੁਝ ਦਿਨ ਪਹਿਲਾਂ ਆਪਣੇ ਵੱਡੇ ਮੁੰਡੇ ਨਾਲ ਮਿਲ ਕੇ ਛੋਟੇ ਨਸ਼ੇੜੀ ਮੁੰਡੇ ਦਾ ਸ਼ਰੇਆਮ ਕੁਟਾਪਾ ਚੜ੍ਹਿਆ ਸੀ। ਸਰਪੰਚ ਨੇ ਦੋਸ਼ ਲਗਾਏ ਸਨ ਕਿ ਉਸ ਦਾ ਮੁੰਡਾ ਹਮੇਸ਼ਾ ਜੱਗਾ ਨਾਂ ਦੇ ਨਸ਼ਾ ਤਸਕਰ ਕੋਲ ਸਮੈਕ ਲਾਉਣ ਆਉਂਦਾ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਪੁਲਸ ਨੂੰ ਵੀ ਦਿੱਤੀ ਪਰ ਉਹ ਬਿਨਾਂ ਡਰੱਗ ਇੰਪੈਕਟਰ ਤੋਂ ਉਨ੍ਹਾਂ ਨਾਲ ਤੁਰਨ ਨੂੰ ਤਿਆਰ ਨਹੀਂ ਸੀ। ਜਦੋਂ ਇਹ ਮਾਮਲਾ ਐੱਸ. ਐੱਸ. ਪੀ. ਸੰਦੀਪ ਗੋਇਲ ਕੋਲ ਪਹੁੰਚਿਆਂ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਹੌਲਦਾਰ ਨੂੰ ਸਸਪੈਂਡ ਕਰ ਦਿੱਤਾ।

rajwinder kaur

This news is Content Editor rajwinder kaur